ਗਾਇਕ ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦੀ ਕੀਤੀ ਤਾਰੀਫ, ਕਿਹਾ ਸਾਨੂੰ ਤੁਹਾਡੇ 'ਤੇ ਮਾਣ ਹੈ

written by Pushp Raj | June 13, 2022 01:56pm

ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਅਕਸਰ ਆਪਣੇ ਗੀਤਾਂ ਅਤੇ ਠਹਿਰਾਵ ਭਰੀ ਗਾਇਕੀ ਲਈ ਜਾਣੇ ਜਾਂਦੇ ਹਨ। ਜਸਬੀਰ ਜੱਸੀ ਨੇ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦਾ ਇੱਕ ਧਾਰਮਿਕ ਗੀਤ ਸ਼ੇਅਰ ਕਰਦੇ ਹੋਏ ਉਨ੍ਹਾਂ ਦੀ ਤਾਰੀਫ ਕੀਤੀ ਹੈ।

Image Source: Twitter

 

ਦੱਸ ਦਈਏ ਕਿ ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਹਰ ਨਵੇਂ ਪ੍ਰੋਜੈਕਟਸ ਦੀ ਜਾਣਕਾਰੀ, ਵੀਡੀਓਜ਼ , ਤਸਵੀਰਾਂ ਆਦਿ ਸ਼ੇਅਰ ਕਰਦੇ ਰਹਿੰਦੇ ਹਨ।

ਜਸਬੀਰ ਜੱਸੀ ਨੇ ਹਾਲ ਹੀ 'ਚ ਆਪਣੇ ਟਵਿੱਟਰ ਅਕਾਉਂਟ ਉੱਤੇ ਦਿਲਜੀਤ ਦੋਸਾਂਝ ਦਾ ਮਸ਼ਹੂਰ ਧਾਰਮਿਕ ਗੀਤ, "ਆਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਕਾਰ ਨਾਨਕ" ਸ਼ੇਅਰ ਕੀਤਾ ਹੈ। ਇਸ ਗੀਤ ਦੀ ਵੀਡੀਓ ਸਾਂਝੀ ਕਰਦੇ ਹੋਏ ਜਸਬਰੀ ਜੱਸੀ ਨੇ ਦਿਲਜੀਤ ਦੇ ਲਈ ਇੱਕ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ਹੈ।

Image Source: Twitter

ਜਸਬੀਰ ਜੱਸੀ ਨੇ ਆਪਣੇ ਟਵੀਟ ਦੇ ਵਿੱਚ ਦਿਲਜੀਤ ਦੋਸਾਂਝ ਦੀ ਤਾਰੀਫ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, " @diljitdosanjh ਵੀਰੇ ਸਾਨੂੰ ਤੁਹਾਡੇ 'ਤੇ ਮਾਣ ਹੈ, ਤੁਸੀਂ ਅੰਤਰਰਾਸ਼ਟਰੀ ਪਲੇਟਫਾਰਮਾਂ 'ਤੇ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹੋ, ਇਹ #ਗੁਰੂ ਨਾਨਕ #ਗੁਰਬਾਣੀ 'ਤੇ ਬਹੁਤ ਸੁੰਦਰ ਗੀਤ ਹੈ, ਬਹੁਤ ਲੋੜ ਹੈ ਇਸ ਵਕਤ ਜਗਤ ਨੂੰ ਅਜਿਹੀਆਂ ਰਚਨਾਵਾਂ ਦੀਆਂ "🙏🙏

ਜਸਬੀਰ ਜੱਸੀ ਦੇ ਇਸ ਟਵੀਟ ਦਾ ਦਿਲਜੀਤ ਦੋਸਾਂਝ ਨੇ ਵੀ ਜਵਾਬ ਦਿੱਤਾ ਹੈ। ਦਿਲਜੀਤ ਨੇ ਇਸ ਟਵੀਟ ਦੇ ਜਵਾਬ ਵਿੱਚ ਲਿਖਿਆ, " Karan Karawan Apey Aap..🙏🏽 Bhaji Respect ✊🏾"

Image Source: Twitter

ਹੋਰ ਪੜ੍ਹੋ: ਇਸ ਸਿੱਖ ਦੇ ਦੁਨਿਆ ਭਰ 'ਚ ਹੋ ਰਹੇ ਚਰਚੇ! ਭਾਰੀ ਨੁਕਸਾਨ ਦੇ ਬਾਵਜੂਦ ਘੱਟ ਰੇਟ 'ਤੇ ਵੇਚ ਰਿਹਾ ਫਿਊਲ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਵਰਲਡ ਟੂਰ 'Born To Shine' ਕਰ ਰਹੇ ਹਨ। ਇਸ ਲਈ ਉਹ ਵਿਦੇਸ਼ ਵਿੱਚ ਹਨ ਤੇ ਉਥੇ ਹੀ ਆਪਣੇ ਲਾਈਵ ਮਿਊਜ਼ਿਕ ਕੰਸਰਟ ਕਰ ਰਹੇ ਹਨ।ਦੂਜੇ ਪਾਸੇ ਜੇਕਰ ਗਾਇਕ ਜਸਬੀਰ ਜੱਸੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਤੇ ਬਾਲੀਵੁੱਡ ਦੇ ਹਿੱਟ ਗੀਤ ਗਾਏ ਹਨ। ਜਸਬੀਰ ਜੱਸੀ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਵੀ ਦਿੱਤੇ ਹਨ ।

You may also like