ਮੰਜੇ ਦੀ ਪੈਂਦ ਕੱਸਦੇ ਜਸਬੀਰ ਜੱਸੀ ਨੂੰ ਆਈ ਮਾਂ ਦੀ ਯਾਦ, ਮਾਂ ਦੇ ਹੱਥਾਂ ਦਾ ਬਣਾਇਆ ਮੰਜਾ ਵੇਖ ਹੋਏ ਭਾਵੁਕ, ਕਿਹਾ ‘ਮਾਂ ਤੇਰੀ ਘਾਟ ਨੇ ਮੈਨੂੰ ਅੱਥਰੂਆਂ ਨਾਲ ਭਰ ਦਿੱਤਾ’

Written by  Shaminder   |  December 13th 2022 01:57 PM  |  Updated: December 13th 2022 01:57 PM

ਮੰਜੇ ਦੀ ਪੈਂਦ ਕੱਸਦੇ ਜਸਬੀਰ ਜੱਸੀ ਨੂੰ ਆਈ ਮਾਂ ਦੀ ਯਾਦ, ਮਾਂ ਦੇ ਹੱਥਾਂ ਦਾ ਬਣਾਇਆ ਮੰਜਾ ਵੇਖ ਹੋਏ ਭਾਵੁਕ, ਕਿਹਾ ‘ਮਾਂ ਤੇਰੀ ਘਾਟ ਨੇ ਮੈਨੂੰ ਅੱਥਰੂਆਂ ਨਾਲ ਭਰ ਦਿੱਤਾ’

ਗਾਇਕ ਜਸਬੀਰ ਜੱਸੀ (Jasbir jassi) ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਮਾਸੀ (Maasi) ਦੇ ਪਿੰਡ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਮਾਸੀ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਮੰਜੇ ਦੀ ਪੈਂਦ ਨੂੰ ਕੱਸਦੇ ਦਿਖਾਈ ਦੇ ਰਹੇ ਹਨ । ਇਹ ਮੰਜਾ ਉਨ੍ਹਾਂ ਦੀ ਮਾਂ ਦੇ ਵੱਲੋਂ ਬੁਣਿਆ ਗਿਆ ਸੀ ।

Image Source : Instagram

ਹੋਰ ਪੜ੍ਹੋ : ਸਤਿੰਦਰ ਸੱਤੀ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪਰਿਵਾਰ ਅਤੇ ਦੋਸਤਾਂ ਨਾਲ ਬਰਥਡੇ ਮਨਾਉਂਦੀ ਆਈ ਨਜ਼ਰ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਵੈਸੇ ਤੇ ਮੈਂ ਮਾਂ ਦਾ ਹਿੱਸਾ ਹਾਂ, ਕਣ ਜਿਹਾ। ਤੇ ਅੱਜ ਇੰਝ ਜਾਪਿਆ ਜਿਵੇਂ ਮਾਂ ਨੂੰ ਛੂਹ ਆਇਆ ਹਾਂ, ਗਲਵਕੜੀ ਪਾ ਆਇਆ ਹਾਂ। ਉਸਦੇ ਹੱਥਾਂ ਨੇ ਜਿਵੇਂ ਮੇਰੇ ਨਿੱਕੇ ਜਿਹੇ ਦੀ ਉਂਗਲ ਫੜ੍ਹ ਲਈ ਹੋਵੇ ਤੇ ਉਸਦਾ ਦੁਪੱਟਾ ਮੇਰੇ ਅੱਗੇ ਸਾਰੇ ਦਾ ਸਾਰਾ ਹਵਾ ਵਿੱਚ ਉੱਡ ਰਿਹਾ ਹੋਵੇ। ਮਾਂ ਤੇਰੀ ਘਾਟ ਨੇ ਮੇਰਾ ਅੰਦਰ ਅੱਥਰੂਆਂ ਨਾਲ ਭਰ ਦਿੱਤਾ ਹੈ।

jasbir jassi

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਰੈਬੀ ਟਿਵਾਣਾ ਵਿਆਹ ਦੇ ਬੰਧਨ ‘ਚ ਬੱਝੇ, ਅਲਾਪ ਸਿਕੰਦਰ, ਪੁਖਰਾਜ ਭੱਲਾ ਨੇ ਦਿੱਤੀ ਵਧਾਈ

ਹੰਝੂ ਅੱਜ ਬਾਹਰ ਨਹੀਂ ਸਨ ਆਏ। ਅੱਜ ਮਾਸੀ ਜੀ ਦੇ ਪਿੰਡ ਉਹਨਾਂ ਦੇ ਘਰ ਗਿਆ ਤੇ ਮਾਸੀ ਜੀ ਨੇ ਦੱਸਿਆ ਕਿ ਇਹ ਮੰਝਾ ਮੇਰੀ ਮਾਂ ਨੇ ਬੁਣਿਆ ਸੀ, ਓਹੀ ਪਾਵੇ ਨੇ, ਓਹੀ ਹੀਆਂ ਨੇ, ਓਹੀ ਸੂਤ ਹੈ। ਸੂਤ, ਮਾਂ ਦੇ ਪੋਟਿਆਂ ਦੀ ਛੋਹ, ਉਸਦੀ ਮਮਤਾ, ਮਾਂ ਦੀ ਮਿਹਨਤ ਦੀ ਖੁਸ਼ਬੂ ਵਿੱਚ ਭਿੱਜਾ ਸੀ।

bollywood singer jasbir jassi

ਬਚਪਨ ਵਿੱਚ ਮੇਰੀ ਮਾਂ ਨੇ ਮੈਨੂੰ ਪੈਂਦ ਕੱਸਣੀ ਸਿਖਾਈ ਸੀ। ਮੈਂ ਸੋਚਦਾ ਹਾਂ ਮਾਂ ਦਾ ਸਿਖਾਇਆ ਵੀ ਕਦੇ ਨਹੀਂ ਭੁੱਲਦਾ। ਕਿੰਨੀ ਵਿਥ ਰੱਖਣੀ ਹੈ, ਸੇਰੂ ਨਾਲ ਬੰਨ੍ਹਣਾ, ਬਰਾਬਰ ਕਰਨਾ, ਕੱਦ ਗੰਢ ਦੇਣੀ, ਕਿੰਨੀਆਂ ਰੱਸੀਆਂ ਕਿਵੇਂ ਕਿਥੋਂ ਲੰਘਾਉਣੀਆਂ.... ਅੱਜ ਜਦ ਫੇਰ ਤੋਂ ਪੈਂਦ ਕੱਸੀ ਮਾਂ - ਤੇਰੀ ਬਹੁਤ ਯਾਦ ਆਈ’ !ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

 

View this post on Instagram

 

A post shared by Jassi (@jassijasbir)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network