ਜਸਪਿੰਦਰ ਚੀਮਾ ਨੇ ਛੋਟੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਵ-ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

Reported by: PTC Punjabi Desk | Edited by: Shaminder  |  August 01st 2022 06:07 PM |  Updated: August 01st 2022 06:07 PM

ਜਸਪਿੰਦਰ ਚੀਮਾ ਨੇ ਛੋਟੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਵ-ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

ਜਸਪਿੰਦਰ ਚੀਮਾ (Jaspinder Cheema) ਅਤੇ ਗੁਰਜੀਤ ਸਿੰਘ (Gurjit Singh) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਜਸਪਿੰਦਰ ਚੀਮਾ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਛੋਟੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਆਪਣੇ ਛੋਟੇ ਭਰਾ ਨੂੰ ਵਿਆਹ ਦੀ ਵਧਾਈ ਦਿੱਤੀ ਹੈ । ਜਸਪਿੰਦਰ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਵਧਾਈ ਹੋਵੇ ਛੋਟੇ ਵੀਰ, ਮੈਂ ਤੇਰੇ ਲਈ ਬਹੁਤ ਖੁਸ਼ ਹਾਂ ।

jaspinder cheema , image From instagram

ਹੋਰ ਪੜ੍ਹੋ : ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਨੇ ਆਪਣੀ ਧੀ ਦੇ ਨਾਲ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ

ਅੱਠ ਸਾਲ ਛੋਟਾ ਹੈ ਮੇਰੇ ਤੋਂ….ਮੇਰੇ ਬੱਚੇ ਵਾਂਗ।ਖੁਸ਼ ਰਹੋ ਸਦਾ ਪੁੱਤਰ…ਅਤੇ ਹਾਂ ਤੁਸੀਂ ਇੱਕ ਬਿਹਤਰੀਨ ਜੀਵਨ ਸਾਥੀ ਪਾਇਆ ਹੈ । ਲਵ ਯੂ ਛੋਟੀ ਭਾਬੀ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ’।ਆਪਣੇ ਭਰਾ ਦੇ ਵਿਆਹ ਨੂੰ ਅਦਾਕਾਰਾ ਪੱਬਾਂ ਭਾਰ ਹੈ ।

jaspinder cheema brother -min image From instagram

ਹੋਰ ਪੜ੍ਹੋ : ਅਦਾਕਾਰਾ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਨੇ ਧੀ ਦੇ ਘਰ ਆਉਣ ‘ਤੇ ਮਨਾਇਆ ਜਸ਼ਨ

ਕਿਉਂਕਿ ਭਰਾ ਨੇ ਰੱਖੜੀ ਤੋਂ ਪਹਿਲਾਂ ਭਾਬੀ ਦੇ ਰੂਪ ‘ਚ ਜਸਪਿੰਦਰ ਚੀਮਾ ਨੂੰ ਇੱਕ ਨਾਯਾਬ ਤੋਹਫਾ ਦਿੱਤਾ ਹੈ ਅਤੇ ਪੂਰਾ ਪਰਿਵਾਰ ਖੁਸ਼ੀ ‘ਚ ਖੀਵਾ ਹੋਇਆ ਹੈ । ਜਸਪਿੰਦਰ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੇਲੋ, ਕੰਬਦੀ ਡਿਓਡੀ, ਇੱਕ ਕੁੜੀ ਪੰਜਾਬ ਦੀ, ਸਾਵੀ, ਵੀਰਾਂ ਨਾਲ ਸਰਦਾਰੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

gurjit singh-

ਗੁਰਜੀਤ ਸਿੰਘ ਇੱਕ ਬਿਹਤਰੀਨ ਐਂਕਰ ਹਨ ਅਤੇ ਹੁਣ ਤੱਕ ਉਹ ਕਈ ਸ਼ੋਅਜ਼ ਨੂੰ ਹੋਸਟ ਕਰ ਚੁੱਕੇ ਹਨ ਅਤੇ ਪੀਟੀਸੀ ਪੰਜਾਬੀ ਦੇ ਕਈ ਸ਼ੋਅਜ਼ ਦੇ ਲਈ ਉਨ੍ਹਾਂ ਨੇ ਐਂਕਰਿੰਗ ਕੀਤੀ ਹੈ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਗੀਤ ਵੀ ਰਿਲੀਜ਼ ਕਰ ਚੁੱਕੇ ਹਨ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network