ਜੱਸੀ ਗਿੱਲ ਦਾ ਟਰੂ ਟਾਕ ਦਾ ਦੂਜਾ ਵਰਜਨ ਜਲਦ ਆਏਗਾ

written by Shaminder | September 06, 2018 06:34am

ਤੁਹਾਡੇ ਕੋਲ ਕੋਈ ਰੁਤਬਾ ਪੈਸਾ ਹੈ ਤਾਂ ਉਸ ਨੂੰ ਵਿਖਾਉਣ ਦੀ ਲੋੜ ਨਹੀਂ ਪੈਂਦੀ ।ਹਰ ਇਨਸਾਨ ਨੂੰ ਇਹ ਪਤਾ ਹੁੰਦਾ ਹੈ ਕਿ ਦੂਜਾ ਇਨਸਾਨ ਦੀ ਕਿੰਨੀ ਹੈਸੀਅਤ ਹੈ । ਇਹੀ ਕੁਝ ਵਿਖਾਉਣ ਦੀ ਕੋਸ਼ਿਸ ਕੀਤੀ ਸੀ ਜੱਸੀ ਗਿੱਲ Jassie Gill ਨੇ ਆਪਣੇ ਟਰੂ ਟਾਕ ਦੇ ਪਹਿਲੇ ਵਰਜ਼ਨ 'ਚ  ਅਤੇ ਹੁਣ ਉਹ ਜਲਦ ਇਸ ਗੀਤ Song ਦਾ ਦੂਜਾ ਵਰਜ਼ਨ ਵੀ ਲੈ ਕੇ ਆ ਰਹੇ ਨੇ ।

https://www.instagram.com/p/BnVbVA8nN-5/?hl=en&taken-by=jassie.gill

ਇਸ ਗੀਤ ਦੇ ਜ਼ਰੀਏ ਜੱਸੀ ਗਿੱਲ ਨੇ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਦੇ ਕਾਰਾਂ ਜਾਂ ਹੋਰ ਚੀਜ਼ਾਂ 'ਤੇ ਆਪਣੇ ਨਾਂਅ ਲਿਖਾ ਕੇ ਫੋਕੇ ਵਿਖਾਵੇ 'ਚ ਯਕੀਨ ਨਹੀਂ ਕੀਤਾ ਬਲਕਿ ਆਪਣੇ ਯਾਰਾਂ ਦੋਸਤਾਂ ਜਿਹੜੇ ਉਨ੍ਹਾਂ ਨਾਲ ਹਰ ਔਖੇ ਸੌਖੇ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਉਨ੍ਹਾਂ 'ਤੇ ਪੂਰਾ ਇਤਬਾਰ ਹੈ ।ਜੱਸੀ ਗਿੱਲ ਆਪਣੇ ਇਸ ਗੀਤ ਦਾ ਦੂਜਾ ਵਰਜਨ ਲੈ ਕੇ ਆ ਰਹੇ ਨੇ ।

Jassie Gill

ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਖਾਸ ਪਹਿਚਾਣ ਬਨਾਉਣ ਵਾਲੇ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।ਉਹ ਇਸ ਗੀਤ ਨੂੰ ਗਾਉਂਦੇ ਦਿਖਾਈ ਦੇ ਰਹੇ ਨੇ ।ਇਸ ਗੀਤ ਦੇ ਪਹਿਲੇ ਵਰਜ਼ਨ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਜੇ ਇਨਸਾਨ ਨੂੰ ਜੇ ਪ੍ਰਮਾਤਮਾ ਨੇ ਹਰ ਦੌਲਤ ਅਤੇ ਸ਼ੌਹਰਤ ਬਖਸ਼ੀ ਹੈ ਤਾਂ ਇਸਦਾ ਨਜਾਇਜ਼ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਆਖਿਰ ਨੂੰ ਇਸ ਜ਼ਿੰਦਗੀ ਦਾ ਸਫਰ ਸਿਵਿਆਂ 'ਚ ਜਾ ਕੇ ਖਤਮ ਹੋ ਜਾਣਾ ਹੈ ਅਤੇ ਇਨਸਾਨ ਖਾਲੀ ਹੱਥ ਆਉਂਦਾ ਹੈ ਅਤੇ ਖਾਲੀ ਹੱਥ ਚਲਾ ਜਾਂਦਾ ਹੈ । ਅਜਿਹੇ 'ਚ ਕਿਸੇ ਵੀ ਚੀਜ਼ ਦਾ ਮਾਣ ਅਤੇ ਹੰਕਾਰ ਕਰਨਾ ਬੇਕਾਰ ਹੈ ।

jassie gill

ਸੋ ਇਸ ਗੀਤ ਦਾ ਅਗਲਾ ਵਰਜਨ ਜਲਦ ਹੀ ਜੱਸੀ ਗਿੱਲ ਲੈ ਕੇ ਆ ਰਹੇ ਨੇ । ਇਸ ਵਰਜ਼ਨ 'ਚ ਕੀ ਖਾਸ ਹੋਵੇਗਾ ਇਹ ਤਾਂ ਦੂਜਾ ਵਰਜਨ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ।

jassi gill

You may also like