ਪਿਆਰ ਦੇ ਰੰਗਾਂ ਨਾਲ ਭਰਿਆ ਜੱਸੀ ਗਿੱਲ ਅਤੇ ਸਾਰਾ ਗੁਰਪਾਲ ਦਾ ਨਵਾਂ ਗੀਤ ‘ਵਿਆਹ’ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | March 20, 2022

ਵੈਡਿੰਗ ਸੀਜ਼ਨ ਚੱਲ ਰਿਹਾ ਹੈ, ਇਸ ਦੌਰਾਨ ਕਈ ਕਾਲਾਕਾਰਾਂ ਦੇ ਵਿਆਹ ਵੀ ਹੋ ਗਏ ਨੇ। ਵੈਡਿੰਗ ਸੀਜ਼ਨ 'ਚ ਚਾਰ ਚੰਨ ਲਗਾਉਂਦੇ ਹੋਏ ਗਾਇਕ ਜੱਸੀ ਗਿੱਲ ਨੇ ਆਪਣਾ ਨਵਾਂ ਗੀਤ ਲੈ ਕੇ  ਆਏ ਨੇ। ਜੀ ਹਾਂ ਉਹ ਵਿਆਹ ਟਾਈਟਲ ਹੇਠ ਗੀਤ ਲੈ ਕੇ ਆਏ ਨੇ। ਜਿਸ 'ਚ ਉਹ ਵਿਆਹ ਦੇ ਨਾਲ ਜੁੜੇ ਖ਼ੂਬਸੂਰਤ ਅਹਿਸਾਸ ਨੂੰ ਬਿਆਨ ਕਰ ਰਹੇ ਹਨ।

ਹੋਰ ਪੜ੍ਹੋ : ਲੇਖ਼ ਫ਼ਿਲਮ ਦਾ ਨਵਾਂ ਗੀਤ ‘BEWAFAI KAR GAYA’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਰੌਣਕ ਤੇ ਰਾਜਵੀਰ ਦੇ ਪਿਆਰ ਦੀ ਦਾਸਤਾਨ, ਦੇਖੋ ਵੀਡੀਓ

Jassie Gill, Sara Gurpal's 'Viah' song is out; fans excited Image Source: Instagram

ਇਸ ਗੀਤ ਨੂੰ ਗਾਇਕ ਜੱਸੀ ਗਿੱਲ ਨੇ ਹੀ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਗਾਣੇ ਦੇ ਬੋਲ Rony Anjali & Gill Machhrai ਨੇ ਮਿਲਕੇ ਲਿਖੇ ਹਨ। ਇਸ ਮਿਊਜ਼ਿਕ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਜੱਸੀ ਗਿੱਲ ਅਤੇ ਅਦਾਕਾਰਾ ਸਾਰਾ ਗੁਰਪਾਲ। ਅਗਮ ਮਾਨ ਤੇ ਅਸੀਮ ਮਾਨ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਜੱਸੀ ਗਿੱਲ ਦੇ ਲੇਬਲ ਹੇਠ ਹੀ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

Jassie Gill, Sara Gurpal's 'Viah' song is out; fans excited

ਹੋਰ ਪੜ੍ਹੋ : ਵਿਆਹ ਤੋਂ ਬਾਅਦ ਅਦਾਕਾਰਾ ਮੌਨੀ ਰਾਏ ਨੇ ਪਤੀ ਸੂਰਜ ਨਾਂਬਿਆਰ ਨਾਲ ਸੈਲੀਬ੍ਰੇਟ ਕੀਤੀ ਆਪਣੀ ਪਹਿਲੀ ਹੋਲੀ, ਦੇਖੋ ਤਸਵੀਰਾਂ

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਹਨ। ਉਹ ਨਿੱਕਲੇ ਕਰੰਟ, ਬਾਪੂ ਜ਼ਿੰਮੀਦਾਰ, ਜਿੰਦੇ ਮੇਰੀਏ, ਲਾਦੇਨ, ਸੁਰਮਾ,ਅੱਤ ਕਰਾਤੀ, ਗੱਭਰੂ ਸਮੇਤ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਪੰਜਾਬੀ ਫ਼ਿਲਮਾਂ ਦੇ ਨਾਲ ਉਹ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਬਹੁਤ ਜਲਦ ਉਹ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ-2’ ‘ਚ ਨਜ਼ਰ ਆਉਣਗੇ। ਪਿਛਲੇ ਸਾਲ ਉਹ ਬਿੰਨੂ ਢਿੱਲੋਂ ਅਤੇ ਗੁਰਨਾਮ ਭੁੱਲਰ ਦੇ ਨਾਲ ਫ਼ਿਲਮ ‘ਫੁੱਫੜ ਜੀ’ ‘ਚ ਨਜ਼ਰ ਆਏ ਸੀ।

You may also like