
ਜਸਵਿੰਦਰ ਭੱਲਾ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਪਿਆਰੇ ਦਰਸ਼ਕੋ ਲੰਮੇ ਸਮੇਂ ਬਾਅਦ ਤੁਹਾਡੇ ਲਈ ਨਵੀਂ ਪੰਜਾਬੀ ਫ਼ਿਲਮ ‘ਦਿਲ ਹੋਣਾ ਚਾਹੀਦਾ ਜਵਾਨ’ ਲੈ ਕੇ ਆ ਰਹੇ ਹਾਂ ਜਿਸ ਦਾ ਪਹਿਲਾ ਪੋਸਟਰ ਸਾਂਝਾ ਕਰ ਰਿਹਾ ਹਾਂ’।

ਹੋਰ ਪੜ੍ਹੋ : ਏਕਤਾ ਕਪੂਰ ਨੇ ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ ਫਨੀ ਵੀਡੀਓ

ਫਿਲਮ 'ਚ ਜਸਵਿੰਦਰ ਭੱਲਾ ਨਾਲ ਲੀਡ 'ਚ ਸਾਥ ਦੇਣਗੇ ਅਦਾਕਾਰ ਸ਼ਵਿੰਦਰ ਮਾਹਲ। ਸ਼ਵਿੰਦਰ ਮਾਹਲ ਇਸ ਫਿਲਮ ਦੇ ਨਾਲ ਇਕ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆਉਣਗੇ।

ਇਸ ਫਿਲਮ ਦਾ ਸ਼ੂਟ ਤਕਰੀਬਨ 2 ਸਾਲ ਪਹਿਲਾਂ ਦਾ ਪੂਰਾ ਹੋਇਆ ਪਿਆ ਹੈ। ਕੁਝ ਕਾਰਨਾਂ ਕਰਕੇ ਇਸ ਫਿਲਮ ਨੂੰ ਸਾਲ 2019 'ਚ ਰਿਲੀਜ਼ ਨਹੀਂ ਕੀਤਾ ਗਿਆ ਸੀ।
View this post on Instagram
ਫਿਰ ਮੁੜ ਸਾਲ 2020'ਚ ਕੋਰੋਨਾ ਕਰਕੇ ਸਭ ਪਾਸੇ ਲੌਕਡਾਊਨ ਹੋਣ ਕਾਰਨ ਫਿਲਮ ਹੋਰ ਡਿਲੇਅ ਹੋ ਗਈ।