ਜਸਵਿੰਦਰ ਭੱਲਾ ਦੀ 35ਵੀਂ ਮੈਰਿਜ ਐਨੀਵਰਸਿਰੀ ਨੂੰ ਨੂੰਹ ਰਾਣੀ ਤੇ ਪੁੱਤਰ ਨੇ ਸੈਲੀਬ੍ਰੇਟ ਕੀਤਾ ਖ਼ਾਸ ਅੰਦਾਜ਼ ‘ਚ, ਦੇਖੋ ਵੀਡੀਓ

written by Lajwinder kaur | January 20, 2022

ਦਰਸ਼ਕਾਂ ਦੇ ਚਿਹਰਿਆਂ ‘ਤੇ ਹਾਸਿਆਂ ਦੇ ਰੰਗ ਬਿਖੇਰਨ ਵਾਲੇ ਜਸਵਿੰਦਰ ਭੱਲਾ Jaswinder Bhalla ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਆਪਣੀ ਜ਼ਿੰਦਗੀ ਤੇ ਖੁਸ਼ਨੁਮਾਂ ਪਲਾਂ ਨੂੰ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ 35ਵੀਂ ਵੈਡਿੰਗ ਐਨੀਵਰਸਰੀ wedding anniversary ਦਾ ਸੈਲੀਬ੍ਰੇਸ਼ਨ ਦਾ ਵੀਡੀਓ ਵੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

Pukhrj And Jaswinder Bhalla image From instagram

ਜੀ ਹਾਂ ਸਰਦਾਰ ਜਸਵਿੰਦਰ ਭੱਲਾ ਤੇ ਸਰਦਾਰਨੀ ਪਰਮਦੀਪ ਭੱਲਾ ਦੇ ਵਿਆਹ ਨੂੰ 35 ਸਾਲ ਹੋ ਗਏ ਨੇ। ਦੋਵਾਂ ਦੇ ਇਸ ਖ਼ਾਸ ਦਿਨ ਨੂੰ ਉਨ੍ਹਾਂ ਦੇ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਵੀਡੀਓ ‘ਚ ਜਸਵਿੰਦਰ ਭੱਲਾ ਨੇ ਦੱਸਿਆ ਕਿ ਉਹ ਆਪਣੀ 35ਵੀਂ ਵਰ੍ਹੇਗੰਢ ਬਹੁਤ ਧੂਮ ਧਾਮ ਦੇ ਨਾਲ ਪੁਖਰਾਜ ਭੱਲਾ ਦੇ ਵਿਆਹ ਵਾਂਗ ਸੈਲੀਬ੍ਰੇਟ ਕਰਨਾ ਚਾਹੁੰਦੇ ਸੀ। ਪਰ ਕੋਵਿਡ ਮਹਾਂਮਾਰੀ ਹੋਣ ਕਰਕੇ ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਟਾਲ ਦਿੱਤਾ। ਪਰ ਉਨ੍ਹਾਂ ਦੀ ਨੂੰਹ ਰਾਣੀ ਦੀਸ਼ੂ ਤੇ ਪੁੱਤਰ ਪੁਖਰਾਜ ਨੇ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਇਸ ਖ਼ਾਸ ਦਿਨ ਨੂੰ ਯਾਦਗਾਰ ਬਣਾ ਦਿੱਤਾ। ਬੱਚਿਆਂ ਨੇ ਉਨ੍ਹਾਂ ਨੂੰ ਸਰਪ੍ਰਾਈਜ਼ ਦੇ ਦਿੱਤਾ। ਦਿਸ਼ੂ ਤੇ ਪੁਖਰਾਜ ਨੇ ਮੰਮੀ-ਪਾਪਾ ਤੋਂ ਕੇਕ ਕੱਟਵਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਨੇ ਜਸਵਿੰਦਰ ਭੱਲਾ ਦੇ ਖ਼ਾਸ ਦੋਸਤਾਂ ਤੋਂ ਅਤੇ ਰਿਸ਼ਤੇਦਾਰਾਂ ਤੋਂ ਵਧਾਈ ਵਾਲੇ ਵੀਡੀਓ ਸੁਨੇਹਿਆਂ ਨੂੰ ਇਕੱਠਾ ਕੀਤੇ ਤੇ ਆਪਣੇ ਮਾਪਿਆਂ ਨੂੰ ਦਿਖਾਇਆ। ਜਸਵਿੰਦਰ ਭੱਲਾ ਨੇ ਆਪਣੇ ਦੋਸਤਾਂ ਤੇ ਪ੍ਰਸ਼ੰਸਕਾਂ ਨੂੰ ਵਧਾਈਆਂ ਦੇਣ ਲਈ ਧੰਨਵਾਦ ਅਦਾ ਕੀਤਾ।

Jaswinder Bhalla-birthday

ਹੋਰ ਪੜ੍ਹੋ : ਆਪਣੇ ਵਿਆਹ ਵਾਲੀ ਰਿੰਗ ਫਲਾਂਟ ਕਰਦੇ ਨਜ਼ਰ ਆਏ ਗਾਇਕ ਪਰਮੀਸ਼ ਵਰਮਾ, ਘਰਵਾਲੀ ਨਾਲ ਸਾਂਝੀਆਂ ਕੀਤੀਆਂ ਕੁਝ ਰੋਮਾਂਟਿਕ ਤਸਵੀਰਾਂ

ਜਸਵਿੰਦਰ ਭੱਲਾ ਅਦਾਕਾਰ ਹੋਣ ਤੋਂ ਇਲਾਵਾ ਬਤੌਰ ਪ੍ਰੋਫੈਸਰ ਵੀ ਆਪਣੀ ਸੇਵਾਵਾਂ ਨਿਭਾ ਚੁੱਕੇ ਨੇ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜਾਉਂਦੇ ਵੀ ਰਹੇ ਨੇ। ਪਿਛਲੇ ਸਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ Extension Education ਵਿਭਾਗ ਦੇ ਸਾਬਕਾ ਮੁਖੀ ਡਾ. ਜਸਵਿੰਦਰ ਭੱਲਾ ਨੂੰ ਪੀਏਯੂ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਦੱਸ ਦਈਏ ਪਿਛਲੇ ਸਾਲ ਨਵੰਬਰ ਮਹੀਨੇ ‘ਚ ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ ਦਾ ਵਿਆਹ ਹੋਇਆ ਹੈ।

 

View this post on Instagram

 

A post shared by Jaswinder Bhalla (@jaswinderbhalla)

You may also like