ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਦੀ ਹੋਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ
ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਦੀ ਹੋਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ
ਲਓ ਜੀ ਪੰਜਾਬੀ ਮਨੋਰੰਜਨ ਜਗਤ ਤੋਂ ਇੱਕ ਹੋਰ ਗੁੱਡ ਨਿਊਜ਼ ਸਾਹਮਣੇ ਆਈ ਹੈ। ਜੀ ਹਾਂ ਕਮੇਡੀ ਕਿੰਗ ਤੇ ਐਕਟਰ ਜਸਵਿੰਦਰ ਭੱਲਾ Jaswinder Bhalla ਦੇ ਘਰ ਤੋਂ ਸਾਹਮਣੇ ਆਈ ਹੈ। ਜੀ ਹਾਂ ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ Pukhraj Bhalla ਦੀ ਮੰਗਣੀ ਹੋ ਗਈ ਹੈ।
ਹੋਰ ਪੜ੍ਹੋ : Marjaney Teaser : ਸਿੱਪੀ ਗਿੱਲ ਦੀ ਆਉਣ ਵਾਲੀ ਨਵੀਂ ਫ਼ਿਲਮ ‘ਮਰਜਾਣੇ’ ਦਾ ਧਮਾਕੇਦਾਰ ਟੀਜ਼ਰ ਹੋਇਆ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼

ਸੋਸ਼ਲ ਮੀਡੀਆ ਉੱਤੇ ਪੁਖਰਾਜ ਭੱਲਾ ਦੀ ਕੁੜਮਾਈ ਦੀਆਂ ਤਸਵੀਰਾਂ ਜੰਮ ਕੇ ਵਾਇਰਲ ਹੋ ਰਹੀਆਂ ਹਨ। ਹਰ ਕੋਈ ਪੁਖਰਾਜ ਭੱਲਾ ਨੂੰ ਵਧਾਈ ਦੇ ਰਿਹਾ ਹੈ। ਉਨ੍ਹਾਂ ਦੀ ਮੰਗਣੀ Dishu Sidhu ਦੇ ਨਾਲ ਹੋਈ ਹੈ (Pukhraj Bhalla engagement with Dishu Sidhu)। ਤਸਵੀਰਾਂ 'ਚ ਦੇਖ ਸਕਦੇ ਹੋ ਪੁਖਰਾਜ ਭੱਲਾ ਨੇ ਬਲੈਕ ਰੰਗ ਦਾ ਪੈਟ ਕੋਟ ਪਾਇਆ ਹੈ ਅਤੇ ਉਨ੍ਹਾਂ ਦੀ ਮੰਗੇਤਰ ਨੇ ਡਾਰਕ ਪਿੰਕ ਰੰਗ ਦਾ ਸਟਾਈਲਿਸ਼ ਪੰਜਾਬੀ ਸੂਟ ਪਾਇਆ ਹੋਇਆ ਹੈ। ਦੋਵਾਂ ਦੀ ਜੋੜੀ ਬਹੁਤ ਹੀ ਪਿਆਰੀ ਲੱਗ ਰਹੀ ਹੈ। ਸੋਸ਼ਲ ਮੀਡੀਆ ਉੱਤੇ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ।

ਜੇ ਗੱਲ ਕਰੀਏ ਪੁਖਰਾਜ ਭੱਲਾ ਦੀ ਤਾਂ ਉਹ ‘ਤੇਰੀਆਂ ਮੇਰੀਆਂ ਹੇਰਾ ਫੇਰੀਆਂ’ ਟਾਈਟਲ ਹੇਠ ਬਣ ਰਹੀ ਪੰਜਾਬੀ ਫ਼ਿਲਮ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ‘ਹੇਟਰਜ਼’ ਟਾਈਟਲ ਹੇਠ ਬਣੀ ਫ਼ਿਲਮ ‘ਚ ਵੀ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਉਹ ਹਰਜੀਤਾ, ਗੋਲਕ ਬੁਗਨੀ ਬੈਂਕ ਤੇ ਬਟੂਆ, ਅਫ਼ਸਰ ਵਰਗੀਆਂ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਪੁਖਰਾਜ ਭੱਲਾ ਪਹਿਲਾ ਸੁਪਰਹਿੱਟ ਵੈੱਬਸੀਰੀਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ ਵਿੱਚ ਆਪਣੀ ਅਦਾਕਾਰੀ ਦਿਖਾ ਚੁੱਕੇ ਹਨ । ਅਦਾਕਾਰੀ ਦੇ ਨਾਲ ਉਹ ਗਾਇਕੀ 'ਚ ਵਾਹ ਵਾਹੀ ਖੱਟ ਚੁੱਕੇ ਹਨ। ਉਹ ਕਾਉਂਟਲੈਸ, ਜ਼ਾਲਮਾ, ਹੋਸਟਲ ਬੋਲੀਆਂ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਜੇ ਗੱਲ ਕਰੀਏ ਪੁਰਖਰਾਜ ਭੱਲਾ ਦੇ ਪਿਤਾ ਅਤੇ ਕਮੇਡੀ ਕਿੰਗ-ਐਕਟਰ ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਉਹ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਹਾਲ ਹੀ ‘ਚ ਉਹ ‘ਜਿੰਨੇ ਜੰਮੇ ਸਾਰੇ ਨਿਕੰਮੇ’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ ਸੀ। ਇਸ ਤੋਂ ਇਲਾਵਾ ਪੰਜਾਬੀ ਐਕਟਰ ਜਸਵਿੰਦਰ ਭੱਲਾ ‘ਪੰਜਾਬ ਐਗਰੀਕਲਚਰਲ ਯੂਨੀਵਰਸਿਟੀ’ ਦੇ ਬ੍ਰਾਂਡ ਅੰਬੈਸਡਰ ਬਣ ਗਏ ਨੇ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
