ਜਸਵਿੰਦਰ ਬਰਾੜ ਦੀ ਧੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

written by Shaminder | September 12, 2022 10:13am

ਜਸਵਿੰਦਰ ਬਰਾੜ (Jaswinder Brar) ਦੀ ਅੱਜ ਧੀ (Daughter)ਦਾ ਜਨਮ ਦਿਨ (Birthday) ਹੈ । ਇਸ ਮੌਕੇ ਗਾਇਕਾ ਨੇ ਆਪਣੀ ਧੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਗਾਇਕਾ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਜਨਮਦਿਨ ਮੁਬਾਰਕ ਮੇਰੀ ਲਾਡੋ ਰਾਣੀਏ.. ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਹਰ ਖ਼ੁਸ਼ੀਆਂ ਨਾਲ ਨਿਵਾਜੇ ਮੇਰੇ ਬੱਚੇ... ਜੁਗ ਜੁਗ ਜੀਉ’।

jaswinder brar, image From instagram

ਹੋਰ ਪੜ੍ਹੋ : ਸਿਰ ‘ਤੇ ਦਸਤਾਰ ਸਜਾ ਗੁਰਬਾਜ਼ ਗਰੇਵਾਲ ਨੇ ਪਿਤਾ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਜਸਵਿੰਦਰ ਬਰਾੜ ਦੇ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਪ੍ਰਸ਼ੰਸਕਾਂ ਦੇ ਵੱਲੋਂ ਵੀ ਉਨ੍ਹਾਂ ਦੀ ਧੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ । ਜਸਵਿੰਦਰ ਬਰਾੜ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ ।

jaswinder brar, image from instagram

ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਜਿਸ ਦੇ ਨਾਲ ਉਹ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਪਿਛਲੇ ਕੁਝ ਸਾਲਾਂ ਦੌਰਾਨ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਵੀ ਪਿਆ ਸੀ । ਜਿਸ ਦਾ ਜ਼ਿਕਰ ਜਸਵਿੰਦਰ ਬਰਾੜ ਨੇ ਇੱਕ ਇੰਟਰਵਿਊ ‘ਚ ਵੀ ਕੀਤਾ ਸੀ ।

Jaswinder-Brar, Image Source : Instagram

 

ਜਸਵਿੰਦਰ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।ਹੁਣ ਜਸਵਿੰਦਰ ਬਰਾੜ ਨੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ ਅਤੇ ਉਸ ਨੇ ਬਤੌਰ ਅਦਾਕਾਰਾ ਵੀ ਸ਼ੁਰੂਆਤ ਕੀਤੀ ਹੈ । ਉਹ ਲੌਂਗ ਲਾਚੀ-੨ ‘ਚ ਨਜ਼ਰ ਆਏ ਹਨ ।

You may also like