
ਹਾਲ ਹੀ ਵਿਚ ਜਯਾ ਪ੍ਰਦਾ ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚ ਪਹੁੰਚੇ ਸਨ । ਇਸ ਸ਼ੋਅ ਵਿੱਚ ਪ੍ਰਤੀਭਾਗੀਆਂ ਨੇ ਜਯਾ ਪ੍ਰਦਾ ਦੀਆਂ ਫ਼ਿਲਮਾਂ ਦੇ ਕਈ ਸੁਪਰਹਿੱਟ ਗਾਣਿਆਂ ’ਤੇ ਆਪਣੀ ਪ੍ਰਫਾਰਮੈਂਸ ਦਿੱਤੀ ਸੀ । ਇਹ ਗਾਣੇ ਸੁਣਨ ਤੋਂ ਬਾਅਦ ਜਯਾ ਇਹਨਾਂ ਗਾਣਿਆਂ ਨਾਲ ਜੁੜੇ ਕਈ ਕਿੱਸਿਆਂ ਦਾ ਜਿਕਰ ਕੀਤਾ ਸੀ ।


ਹੋਰ ਪੜ੍ਹੋ :
ਜਸਵਿੰਦਰ ਭੱਲਾ ਲਾਕਡਾਊਨ ਦੌਰਾਨ ਵੇਚ ਰਹੇ ਹਨ ਸਬਜ਼ੀਆਂ, ਵੀਡੀਓ ਹੋ ਰਿਹਾ ਵਾਇਰਲ

ਇਕ ਕਿੱਸਾ ਜਯਾ ਪ੍ਰਦਾ ਨੇ ਅਮਿਤਾਭ ਬੱਚਨ ਬਾਰੇ ਸਾਂਝਾ ਕੀਤਾ। ਉਨ੍ਹਾਂ ਨੇ 1984 ਵਿਚ ਰਿਲੀਜ਼ ਹੋਈ ਆਪਣੀ ਅਤੇ ਅਮਿਤਾਭ ਬੱਚਨ ਦੀ ਸੁਪਰਹਿੱਟ ਫਿਲਮ ਸ਼ਰਾਬੀ ਦੇ ਗਾਣੇ 'ਦੇ ਦੇ ਪਿਆਰ ਦੇ' ਨਾਲ ਜੁੜਿਆ ਕਿੱਸਾ ਸੁਣਾਇਆ। ਜਯਾ ਪ੍ਰਦਾ ਨੇ ਦੱਸਿਆ ਕਿ ਅਮਿਤਾਭ ਨੇ ਜੇਬ ਵਿਚ ਹੱਥ ਕਿਉਂ ਰੱਖਿਆ।

ਜਯਾ ਪ੍ਰਦਾ ਨੇ ਸ਼ੋਅ ਦੌਰਾਨ ਦੱਸਿਆ, 'ਅਮਿਤਾਭ ਬੱਚਨ ਨੇ 'ਦੇ ਦੇ ਪਿਆਰ ਦੇ' ਗਾਣੇ ਵਿਚ ਬਹੁਤ ਐਕਟਿਵ ਦਿਖਾਈ ਦੇਣਾ ਸੀ। ਦੂਜੇ ਪਾਸੇ , ਅਮਿਤ ਜੀ ਇਕ ਲੈਜੇਂਡ ਹਨ ਅਤੇ ਉਨ੍ਹਾਂ ਨੂੰ ਆਪਣੀ ਸਥਿਤੀ ਦਾ ਲਾਭ ਕਿਵੇਂ ਲੈਣਾ ਹੈ, ਇਹ ਚੰਗੀ ਤਰ੍ਹਾਂ ਆਉਂਦਾ ਹੈ।

ਇਸ ਗੀਤ ਦੀ ਸ਼ੂਟਿੰਗ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉਨ੍ਹਾਂ ਦੇ ਹੱਥ ਵਿਚ ਪਟਾਕਾ ਫਟ ਗਿਆ ਅਤੇ ਉਨ੍ਹਾਂ ਦਾ ਹੱਥ ਸੜ ਗਿਆ ਤੇ ਫਿਰ ਸਟਾਈਲ ਦੇ ਰੂਪ ਵਿਚ ਉਨ੍ਹਾਂ ਆਪਣੀ ਜੇਬ ਵਿਚ ਆਪਣਾ ਹੱਥ ਰੱਖਿਆ ਅਤੇ ਰੁਮਾਲ ਰੱਖ ਕੇ ਗਾਣਾ ਪੂਰਾ ਕੀਤਾ।