ਜਰਸੀ ਫ਼ਿਲਮ ਦਾ ਨਵਾਂ ਗੀਤ ‘Maiyya Mainu’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਾਹਿਦ ਕੂਪਰ ਤੇ ਮ੍ਰਿਣਾਲ ਠਾਕੁਰ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

written by Lajwinder kaur | December 08, 2021

ਸ਼ਾਹਿਦ ਕਪੂਰ Shahid Kapoor ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ਜਰਸੀ Jersey ਕਰਕੇ ਖੂਬ ਸੁਰਖੀਆਂ ਵਟੋਰ ਰਹੇ ਨੇ। ਜੀ ਹਾਂ ਫ਼ਿਲਮ ‘ਜਰਸੀ’ ਨਾਲ ਲਗਪਗ ਉਹ ਦੋ ਸਾਲ ਬਾਅਦ ਆਪਣੇ ਦਰਸ਼ਕਾਂ ਦੇ ਸਾਹਮਣੇ ਆਉਣ ਜਾ ਰਹੇ ਹਨ। ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਪ੍ਰਸ਼ੰਸਕਾਂ ‘ਚ ਉਤਸ਼ਾਹ ਦਾ ਮਾਹੌਲ ਹੈ। ਟ੍ਰੇਲਰ ‘ਚ ਸ਼ਾਹਿਦ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਟ੍ਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਫ਼ਿਲਮ ਦੇ ਗੀਤ ਰਿਲੀਜ਼ ਕੀਤੇ  ਜਾ ਰਹੇ ਨੇ। ਜੀ ਹਾਂ ਫ਼ਿਲਮ ਦਾ ਦੂਜਾ ਗੀਤ ਵੀ ਰਿਲੀਜ਼ ਹੋ ਗਿਆ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਲੈ ਕੇ ਆ ਰਹੇ ਨੇ ਨਵਾਂ ਰੋਮਾਂਟਿਕ ਗੀਤ ‘WHAT VE’, ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗੀਤ ਦੀ ਪਹਿਲੀ ਝਲਕ

jersey new song maiyya mainu ਜੀ ਹਾਂ ਫ਼ਿਲਮ ਦੇ ਪਹਿਲੇ ਮੋਟੀਵੇਸ਼ਨਲ ਸੌਂਗ ਤੋਂ ਬਾਅਦ ਫ਼ਿਲਮ ਦੇ ਰੋਮਾਂਟਿਕ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ‘ਮਾਹੀਆ ਮੈਨੂੰ’ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ। ਇਸ ਗੀਤ ‘ਚ ਸ਼ਾਹਿਦ ਕਪੂਰ ਅਤੇ ਮ੍ਰਿਣਾਲ ਠਾਕੁਰ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਪਿਆਰੇ ਜਿਹੇ ਗੀਤ ਨੂੰ Sachet Tandon ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਦਾ ਮਿਊਜ਼ਿਕ ਸਾਚੇਤ ਟੰਡਨ ਤੇ ਪਰੰਪਰਾ ਠਾਕੁਰ ਨੇ ਤਿਆਰ ਕੀਤਾ ਹੈ। ਇਸ ਗੀਤ ਦੇ ਬੋਲ Shellee ਨੇ ਲਿਖੇ ਨੇ। ਗੀਤ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਜੌਰਡਨ ਸੰਧੂ ਅਤੇ ਜ਼ਰੀਨ ਖ਼ਾਨ ਦਾ ਨਵਾਂ ਗੀਤ 'ਚੰਨ ਚੰਨ' ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਰੋਮਾਂਟਿਕ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

shahid kapoor and mrunal thakur new song maiyya mainu

ਸ਼ਾਹਿਦ ਦੀ ਫ਼ਿਲਮ ‘ਜਰਸੀ’ ਇਸੇ ਨਾਮ ਦੀ ਤਮਿਲ ਸਪੋਰਟਸ ਡਰਾਮਾ ਫ਼ਿਲਮ ਦਾ ਰੀਮੇਕ ਹੈ। ਫ਼ਿਲਮ ਦਾ ਨਿਰਦੇਸ਼ਨ ਗੌਤਮ ਤਿਨਾਊਰੀ ਨੇ ਕੀਤਾ ਹੈ। ਫ਼ਿਲਮ ‘ਚ ਸ਼ਾਹਿਦ ਕਪੂਰ ਤੋਂ ਇਲਾਵਾ ਮ੍ਰਿਣਾਲ ਠਾਕੁਰ, ਸ਼ਾਹਿਦ ਦੇ ਪਾਪਾ ਅਤੇ ਐਕਟਰ ਪੰਕਜ ਕਪੂਰ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਇਸ ਮਹੀਨੇ ਯਾਨੀ ਕਿ 31 ਦਸੰਬਰ ਨੂੰ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ।

You may also like