ਜਿੰਮੀ ਸ਼ੇਰਗਿੱਲ ਦਾ ਪੁੱਤਰ ਵੀ ਉਨ੍ਹਾਂ ਵਾਂਗ ਦਿੱਸਦਾ ਹੈ ਖੂਬਸੂਰਤ, ਤਸਵੀਰ ਵੇਖ ਕੇ ਫੈਨਸ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

written by Shaminder | August 18, 2022 04:29pm

ਜਿੰਮੀ ਸ਼ੇਰਗਿੱਲ (Jimmy Sheirgill) ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ । ਉਨ੍ਹਾਂ ਨੂੰ ਕੁੜੀਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦੀ ਦਿੱਖ ‘ਤੇ ਕੁੜੀਆ ਮਰ ਮਿਟਦੀਆਂ ਹਨ । ਆਪਣੀ ਅਦਾਕਾਰੀ ਦੇ ਨਾਲ-ਨਾਲ ਉਹ ਆਪਣੀ ਖੂਬਸੂਰਤੀ ਦੇ ਨਾਲ ਵੀ ਕੁੜੀਆਂ ਦੇ ਦਿਲਾਂ ‘ਤੇ ਰਾਜ ਕਰਦੇ ਹਨ । ਉਨ੍ਹਾਂ ਦਾ ਪੁੱਤਰ ਵੀ ਸੁਹੱਪਣ ਦੇ ਮਾਮਲੇ ‘ਚ ਉਨ੍ਹਾਂ ਤੋਂ ਘੱਟ ਨਹੀਂ ਹਨ ।

jimmy Sheirgill image From instagram

ਹੋਰ ਪੜ੍ਹੋ : ਕੀ ਤੁਸੀਂ ਜਾਣਦੇ ਹੋ ਪ੍ਰਸਿੱਧ ਪੰਜਾਬੀ ਰੈਪਰ ਬੋਹੇਮੀਆ ਪਾਕਿਸਤਾਨ ਦੇ ਹਨ ਜੰਮਪਲ?

ਉਸ ਦੇ ਪੁੱਤਰ ਵੀਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕਾਂ ਦੇ ਵੱਲੋਂ ਵੀ ਇਨ੍ਹਾਂ ਤਸਵੀਰਾਂ ‘ਤੇ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਹ ਤਸਵੀਰਾਂ ਬਹੁਤ ਪੁਰਾਣੀਆਂ ਹਨ ।

jimmy shergill shared his new sardari look image

ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਨੇ ਸ਼ੇਅਰ ਕੀਤੀ ਆਪਣੇ ਪਿਤਾ ਦੇ ਨਾਲ ਖੁਬਸੂਰਤ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਜਿਨ੍ਹਾਂ ਨੂੰ ਜਿੰਮੀ ਸ਼ੇਰਗਿੱਲ ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਸੀ । ਜਿੰਮੀ ਸ਼ੇਰਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਨੇ ਅਤੇ ਹਰ ਕਿਰਦਾਰ ‘ਚ ਆਪਣੀ ਪੂਰੀ ਜਾਨ ਲਗਾ ਦਿੱਤੀ ਹੈ ।

jimmy sheirgill..- image from instagram

ਜਿੰਮੀ ਸ਼ੇਰਗਿੱਲ ਆਪਣੀ ਫ਼ਿਲਮ ਸ਼ਰੀਕ-੨ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਦੀ ਸ਼ਰੀਕ ਫ਼ਿਲਮ ਜੋ ਕਾਫੀ ਸਮਾਂ ਪਹਿਲਾਂ ਆਈ ਸੀ ।ਉਸ ‘ਚ ਮਾਹੀ ਗਿੱਲ ਦੇ ਨਾਲ ਉਹ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦੇਵ ਖਰੌੜ ਦਿਖਾਈ ਦਿੱਤੇ ਸਨ ।

 

View this post on Instagram

 

A post shared by Jimmy Shergill (@jimmysheirgill)

You may also like