‘ਤੂੰ ਹੋਵੇਂ ਮੈਂ ਹੋਵਾਂ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਵੇਖਣ ਨੂੰ ਮਿਲ ਰਹੀ ਹੈ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦੀ ਖੱਟੀ ਮਿੱਠੀ ਨੋਕ ਝੋਕ

Written by  Shaminder   |  January 28th 2023 10:12 AM  |  Updated: January 28th 2023 10:13 AM

‘ਤੂੰ ਹੋਵੇਂ ਮੈਂ ਹੋਵਾਂ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਵੇਖਣ ਨੂੰ ਮਿਲ ਰਹੀ ਹੈ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦੀ ਖੱਟੀ ਮਿੱਠੀ ਨੋਕ ਝੋਕ

'ਤੂੰ ਹੋਵੇਂ ਮੈਂ ਹੋਵਾਂ' (Tu Hovein Main Hovan)  ਫ਼ਿਲਮ ਦਾ ਟ੍ਰੇਲਰ (Trailer)ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੇ ਟ੍ਰੇਲਰ ‘ਚ ਕੁਲਰਾਜ ਰੰਧਾਵਾ ਅਤੇ ਜਿੰਮੀ ਸ਼ੇਰਗਿੱਲ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ । ਟ੍ਰੇਲਰ ‘ਚ ਦੋਵਾਂ ਦੀ ਖੱਟੀ ਮਿੱਠੀ ਨੋਕ ਝੋਕ ਵੇਖਣ ਨੂੰ ਮਿਲ ਰਹੀ ਹੈ । ਟ੍ਰੇਲਰ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । ਇਸ ਫ਼ਿਲਮ ਦੇ ਟ੍ਰੇਲਰ ‘ਚ ਪ੍ਰੇਮੀ ਪ੍ਰੇਮਿਕਾ ਦੇ ਪਿਆਰ ਨੂੰ ਦਰਸਾਇਆ ਗਿਆ ਹੈ ।

Jimmy Sheirgill image Source : Youtube

ਹੋਰ ਪੜ੍ਹੋ : ਮੌਨੀ ਰਾਏ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਦਿੱਤੀ ਵਧਾਈ

ਜੋ ਵਿਆਹ ਤੋਂ ਪਹਿਲਾਂ ਤਾਂ ਠੀਕ ਲੱਗਦਾ ਹੈ, ਪਰ ਜਦੋਂ ਵਿਆਹ ਹੋ ਜਾਂਦਾ ਹੈ ਪਤਾ ਉਦੋਂ ਲੱਗਦਾ ਹੈ । ਵਿਆਹ ਤੋਂ ਪਹਿਲਾਂ ਤਾਂ ਦੋਵਾਂ ਨੂੰ ਇੰਝ ਲੱਗਦਾ ਹੈ ਕਿ ਦੋਵੇਂ ਇੱਕ ਦੂਜੇ ਤੋਂ ਬਗੈਰ ਇੱਕ ਪਲ ਵੀ ਨਹੀਂ ਰਹਿ ਪਾਉਣਗੇ । ਪਰ ਵਿਆਹ ਤੋਂ ਬਾਅਦ ਹਾਲਾਤ ਬਿਲਕੁਲ ਇਸ ਦੇ ਉਲਟ ਹੋ ਜਾਂਦੇ ਹਨ ।

Kulraj Randhawa Image Source : Youtube

ਹੋਰ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਸ਼੍ਰੀ ਬਰਾੜ ਅਤੇ ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘ਬੇੜੀਆਂ’ ਰਿਲੀਜ਼

ਫ਼ਿਲਮ ਦੀ ਡਾਇਰੈਕਸ਼ਨ ਵਕੀਲ ਸਿੰਘ ਨੇ ਕੀਤੀ ਹੈ ਅਤੇ ਕਹਾਣੀ ਵੀ ਉਨ੍ਹਾਂ ਨੇ ਖੁਦ ਹੀ ਲਿਖੀ ਹੈ । ਫ਼ਿਲਮ ਦੇ ਡਾਇਲਾਗਸ ਲਿਖੇ ਹਨ ਪ੍ਰਸਿੱਧ ਡਾਇਲਾਗ ਰਾਈਟਰ ਸੁਰਮੀਤ ਮਾਵੀ ਨੇ । ਫ਼ਿਲਮ ‘ਚ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਮੁੱਖ ਭੂਮਿਕਾ ‘ਚ ਹਨ ।

Jimmy Sheirgill and kulraj image Sourc : Youtube

ਇਸ ਤੋਂ ਇਲਾਵਾ ਅਨੀਤਾ ਦੇਵਗਨ, ਦਰਸ਼ਨ ਔਲਖ, ਮਲਕੀਤ ਰੌਣੀ, ਸੀਮਾ ਕੌਸ਼ਲ, ਸੱਜਣ ਅਦੀਬ ਸਣੇ ਹੋਰ ਵੀ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ । ਫ਼ਿਲਮ ਦਾ ਦਰਸ਼ਕਾਂ ਨੂੰ ਵੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਅਤੇ ਇਹ ਫ਼ਿਲਮ 10 ਫਰਵਰੀ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network