ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ 2’ ਦਾ ਗੀਤ ‘ਤੈਨੂੰ ਲਹਿੰਗਾ’ ਰਿਲੀਜ਼

written by Shaminder | November 09, 2021

ਬਾਲੀਵੁੱਡ ਇੰਡਸਟਰੀ ‘ਚ ਪੰਜਾਬੀ ਗੀਤਾਂ ਦਾ ਬੋਲਬਾਲਾ ਹੈ । ਜਿੱਥੇ ਹਿੰਦੀ ਫ਼ਿਲਮਾਂ ‘ਚ ਪੰਜਾਬੀ ਗੀਤਾਂ ਦਾ ਤੜਕਾ ਲਗਾਇਆ ਜਾ ਰਿਹਾ ਹੈ । ਹਰ ਫ਼ਿਲਮ ‘ਚ ਤੁਹਾਨੂੰ ਇੱਕ ਅੱਧਾ ਪੰਜਾਬੀ ਗੀਤ ਸੁਣਨ ਨੂੰ ਮਿਲ ਜਾਵੇਗਾ । ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ('Satyameva Jayate 2') ‘ਚ ਪੰਜਾਬੀ ਗਾਇਕ ਜੱਸ ਮਾਣਕ ਦਾ ਗੀਤ ‘ਲਹਿੰਗਾ’ ਲਿਆ ਗਿਆ ਹੈ ।ਇਸ ਗੀਤ ਦੀ ਫੀਚਰਿੰਗ ‘ਚ ਜੱਸ ਮਾਣਕ(Jass Manak)  ਜੌਨ ਅਬ੍ਰਾਹਮ (John Abraham)ਅਤੇ ਦਿਵਿਆ ਖੋਸਲਾ ਕੁਮਾਰ ਨਜ਼ਰ ਆ ਰਹੇ ਹਨ ।

john abraham ,.jpg,,-min image From jass manak song

ਹੋਰ ਪੜ੍ਹੋ : ਕੁੜੀਆਂ ਨੂੰ ਗੰਦੇ ਇਸ਼ਾਰੇ ਕਰਨ ਵਾਲੇ ਮੁੰਡੇ ਆਏ ਕੌਮ ਦੇ ਰਾਖੇ ਗਰੁੱਪ ਦੇ ਅੜਿਕੇ, ਕੁੜੀਆਂ ਤੋਂ ਮੁਆਫੀ ਮੰਗ ਕੇ ਛੁਡਵਾਇਆ ਖਹਿੜਾ, ਵੀਡੀਓ ਵਾਇਰਲ

ਇਹ ਫ਼ਿਲਮ 25 ਨਵੰਬਰ ਨੂੰ ਰਿਲੀਜ਼ ਹੋਵੇਗੀ । ਇਸ ਗੀਤ ‘ਚ ਜੌਨ ਅਬ੍ਰਾਹਮ ਡਬਲ ਰੋਲ ‘ਚ ਦਿਖਾਈ ਦੇ ਰਹੇ ਹਨ । ਇਹ ਗੀਤ ਕਰੀਬ ਦੋ ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਇਸ ਗੀਤ ਨੂੰ ਖੁਦ ਜੱਸ ਮਾਣਕ ਨੇ ਹੀ ਲਿਖਿਆ ਅਤੇ ਗਾਇਆ ਸੀ ।

john abraham , image From jass manak song

ਇਹ ਪਸੰਦੀਦਾ ਪੰਜਾਬੀ ਟ੍ਰੈਕ ਹੈ, ਜਿਸ ਨੂੰ ਇਸ ਫ਼ਿਲਮ ‘ਚ ਲਿਆ ਗਿਆ ਹੈ । ਇਹ ਫ਼ਿਲਮ ੨੫ ਨਵੰਬਰ ਨੂੰ ਸਿਨੇਮਾ ਘਰਾਂ ਦੀ ਸ਼ਾਨ ਬਣੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰੂ ਰੰਧਾਵਾ, ਦਿਲਜੀਤ ਦੋਸਾਂਝ, ਗੈਰੀ ਸੰਧੂ ਅਤੇ ਹੋਰ ਕਈ ਗਾਇਕਾਂ ਦੇ ਗੀਤ ਹਿੰਦੀ ਫ਼ਿਲਮਾਂ ‘ਚ ਲਏ ਗਏ ਹਨ । ਜੱਸ ਮਾਣਕ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜੌਨ ਅਬ੍ਰਾਹਮ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਜੱਸ ਮਾਣਕ ਕਾਫੀ ਖੁਸ਼ ਨਜ਼ਰ ਆ ਰਹੇ ਹਨ ।

 

View this post on Instagram

 

A post shared by Jass Manak (@ijassmanak)

You may also like