ਜੌਰਡਨ ਸੰਧੂ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚੇ, ਸਿੱਧੂ ਮੂਸੇਵਾਲਾ ਦੀ ਮਾਂ ਨੂੰ ਮਿਲ ਕੇ ਹੋਏ ਭਾਵੁਕ

written by Shaminder | June 07, 2022 11:27am

ਪੰਜਾਬੀ ਇੰਡਸਟਰੀ ਦਾ ਹਰ ਸਿਤਾਰਾ ਪਿੰਡ ਮੂਸੇਵਾਲਾ ‘ਚ ਪਹੁੰਚ ਕੇ ਸਿੱਧੂ ਮੂਸੇਵਾਲਾ (Sidhu Moose Wala ) ਦੇ ਪਰਿਵਾਰ ਦੇ ਨਾਲ ਦੁੱਖ ਜਤਾ ਰਿਹਾ ਹੈ ।ਗਾਇਕ ਅਤੇ ਅਦਾਕਾਰ ਜੌਰਡਨ ਸੰਧੂ (Jordan Sandhu) ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ । ਗਾਇਕ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਨਜਰ ਆ ਰਹੇ ਹਨ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਮਾਂ ਦੇ ਨਾਲ ਇਹ ਵੀਡੀਓ ਹੋ ਰਿਹਾ ਵਾਇਰਲ, ਮਾਂ ਦੀ ਗੋਦ ‘ਚ ਲੇਟਿਆ ਨਜਰ ਆ ਰਿਹਾ ਸਿੱਧੂ ਮੂਸੇਵਾਲਾ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦ ਮਾਂ ਦਾ ਹੱਥ ਹੱਥਾਂ ‘ਚ ਫੜਿਆ ਹੋਇਆ ਹੈ । ਇਸ ਤਸਵੀਰ ‘ਚ ਉਹ ਮਾਂ ਵਾਂਗ ਸਿੱਧੂ ਮੂਸੇਵਾਲਾ ਦੀ ਮਾਂ ਨੂੰ ਧਰਵਾਸ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦੇ ਘਰ ਅਫਸੋਸ ਪ੍ਰਗਟ ਕਰਨ ਦੇ ਲਈ ਪਹੁੰਚੇ ਸਨ ।

ਹੋਰ ਪੜ੍ਹੋ : ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ 8 ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ

ਇਸ ਤੋਂ ਪਹਿਲਾਂ ਬੀਤੇ ਦਿਨ ਅਦਾਕਾਰਾ ਸੋਨਮ ਬਾਜਵਾ ਵੀ ਸਿੱਧੂ ਮੂਸੇਵਾਲਾ ਦੇ ਘਰ ਅਫਸੋਸ ਜਾਹਿਰ ਕਰਨ ਲਈ ਆਏ ਸਨ । ਇਸ ਦੇ ਨਾਲ ਹੀ ਹੰਸ ਰਾਜ ਹੰਸ, ਪਰਮੀਸ਼ ਵਰਮਾ, ਹੌਬੀ ਧਾਲੀਵਾਲ, ਗਿੱਪੀ ਗਰੇਵਾਲ ਸਮੇਤ ਕਈ ਗਾਇਕ ਅਤੇ ਅਦਾਕਾਰ ਪਹੁੰਚੇ ਸਨ । ਸਿੱਧੂ ਮੂਸੇਵਾਲਾ ਅਜਿਹਾ ਕਲਾਕਾਰ ਸੀ ।

ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ ਤੇ ਕੌਮਾਂਤਰੀ ਪੱਧਰ ‘ਤੇ ਉਸ ਨੂੰ ਪ੍ਰਸਿੱਧੀ ਮਿਲੀ ਸੀ। ਦੁਨੀਆ ਦਾ ਹਰ ਸ਼ਖਸ ਸਿੱਧੂ ਮੂਸੇਵਾਲਾ ਲਈ ਭਾਵੁਕ ਹੋ ਰਿਹਾ ਹੈ । ਪੰਜਾਬ ਦੇ ਹਰ ਬੱਚੇ, ਬਜੁਰਗ ਅਤੇ ਜਵਾਨ ਦੀ ਅੱਖ ਸਿੱਧੂ ਮੂਸੇਵਾਲਾ ਲਈ ਨਮ ਨਜਰ ਆਈ । ਪਰ ਸਭ ਤੋਂ ਜਿਆਦਾ ਅਕਿਹ ਪੀੜ ਝੱਲ ਰਹੇ ਨੇ ਸਿੱਧੂ ਮੂਸੇਵਾਲਾ ਦੇ ਮਾਪੇ । ਜਿਨ੍ਹਾਂ ਨੇ ਜਵਾਨ ਪੁੱਤ ਨੂੰ ਗੁਆ ਲਿਆ ਹੈ ।

You may also like