ਜੌਰਡਨ ਸੰਧੂ ਦਾ ਨਵਾਂ ਗੀਤ ‘ਸ਼ਹਿਰ ਵਿੱਚੋਂ ਗੇੜਾ’ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | March 21, 2022

ਜੌਰਡਨ ਸੰਧੂ (Jordan Sandhu ) ਦਾ ਨਵਾਂ ਗੀਤ ‘ਸ਼ਹਿਰ ਵਿੱਚੋਂ ਗੇੜਾ’ ( Shehar Vichon Geda) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰੈਵ ਹੰਜਰਾ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ ਅਤੇ ਸਪੀਡ ਰਿਕਾਰਡਸ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ‘ਚ ਜੱਟ ਦੇ ਰੌਅਬ ਦਾਅਬੇ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਗੱਭਰੂ ਇਲਾਕੇ ‘ਚ ਇੱਕ ਗੇੜਾ ਵੀ ਮਾਰਦਾ ਹੈ ਤਾਂ ਉਸ ਦੀ ਮਸ਼ਹੂਰੀ ਹੋ ਜਾਂਦੀ ਹੈ ਅਤੇ ਇਹ ਗੱਭਰੂ ਦੇ ਕੋਲ ਖੁੱਲੀ ਜ਼ਮੀਨ ਹੈ ।

Jordan Sandhu

image From Jordan Sandhu song 

ਹੋਰ ਪੜ੍ਹੋ : ਜੌਰਡਨ ਸੰਧੂ ਨੇ ਪਤਨੀ ਨਾਲ ਹਨੀਮੂਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਜਿਸ ਕਰਕੇ ਇਲਾਕੇ ‘ਚ ਉਸ ਦੀ ਪੂਰੀ ਟੌਹਰ ਹੈ । ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਜੌਰਡਨ ਸੰਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਹੁਣ ਤੱਕ ਜੌਰਡਨ ਸੰਧੂ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।

Jordan Sandhu image From Jordan Sandhu song

ਜਿਸ ‘ਚ ‘ਖਤਰੇ ਦਾ ਘੁੱਗੂ’, ‘ਕਾਕੇ ਦਾ ਵਿਆਹ’ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹਨ । ਜੌਰਡਨ ਸੰਧੂ ਨੇ ਹਾਲ ਹੀ ‘ਚ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਜੌਰਡਨ ਸੰਧੂ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਇਸ ਦੇ ਨਾਲ ਹੀ ਸਤਿੰਦਰ ਸਰਤਾਜ, ਮਨਮੋਹਨ ਵਾਰਿਸ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਇਸ ਵਿਆਹ ‘ਚ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ ਸੀ ।

 

View this post on Instagram

 

A post shared by Jordan Sandhu (@jordansandhu)

You may also like