ਜੁਗਰਾਜ ਸੰਧੂ ਦਾ ਗੀਤ ‘ਲੋਡ ਚੱਕਦੀ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Rupinder Kaler | October 07, 2020 05:05pm

ਜੁਗਰਾਜ ਸੰਧੂ ਇੱਕ ਵਾਰ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋ ਚੁੱਕੇ ਨੇ । ਇਸ ਗੀਤ ‘ਚ ਫੀਮੇਲ ਮਾਡਲ ਦੇ ਤੌਰ ‘ਤੇ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਨੇ ਸ੍ਰਿਸ਼ਠੀ ਮਾਨ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਉਨ੍ਹਾਂ ਦੇ ਨਾਲ ਸਪੋਟਿੰਗ ਅਦਾਕਾਰਾ ਦੇ ਤੌਰ ‘ਤੇ ਰੁਪਿੰਦਰ ਰੂਪੀ ਨਜ਼ਰ ਆ ਰਹੇ ਨੇ ।

jugraj sandhu

ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਦਾ ਬੌਸ ਨੇ ਅਤੇ ਗੀਤ ਦੇ ਬੋਲ ਉਰਸ ਗੁਰੀ ਨੇ ਲਿਖੇ ਨੇ । ਇਸ ਗੀਤ ‘ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਕੋਈ ਪਤੀ ਪਤਨੀ ਦੇ ਦਰਮਿਆਨ ਆ ਜਾਂਦਾ ਹੈ ਤਾਂ ਰਿਸ਼ਤਿਆਂ ‘ਚ ਖਟਾਸ ਆਉਣੀ ਸ਼ੁਰੂ ਹੋ ਜਾਂਦੀ ਹੈ ।

jugraj sandhu

ਹਾਲਾਂਕਿ ਦੋਵਾਂ ਪਤੀ ਪਤਨੀ ‘ਚ ਬਹੁਤ ਹੀ ਪਿਆਰ ਹੁੰਦਾ ਹੈ, ਪਰ ਜਦੋਂ ਅਣਚਾਹਿਆ ਮਹਿਮਾਨ ਆ ਕੇ ਦੋਨਾਂ ਦਰਮਿਆਨ ਕੁਝ ਨਾ ਕੁਝ ਗੱਲਬਾਤ ਕਰਕੇ ਖਟਾਸ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ।

ਹੋਰ ਪੜ੍ਹੋ : 

ਲੰਗ ਕੈਂਸਰ ਦਾ ਇਲਾਜ ਕਰਵਾ ਰਹੇ ਸੰਜੇ ਦੱਤ ਦੀ ਨਵੀਂ ਤਸਵੀਰ ਵਾਇਰਲ, ਇਸ ਤਰ੍ਹਾਂ ਆਏ ਨਜ਼ਰ

ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਸੰਨੀ ਦਿਓਲ ਨੇ ਇਹਨਾਂ ਕੁੜੀਆਂ ਨਾਲ ਲੜਾਇਆ ਇਸ਼ਕ

ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਲਈ ਨਹੀਂ ਬਲਕਿ ਇਸ ਕੁੜੀ ਲਈ ਅੰਮ੍ਰਿਤਾ ਸਿੰਘ ਨੂੰ ਦਿੱਤਾ ਸੀ ਵੱਡਾ ਧੋਖਾ

 

jugraj sandhu

ਇਸ ਗੀਤ ‘ਚ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਦੇ ਵੀ ਰਿਸ਼ਤੇਦਾਰੀ ‘ਚ ਜਾ ਕੇ ਰਿਸ਼ਤਿਆਂ ‘ਚ ਦਰਾਰ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ । ਜੁਗਰਾਜ ਸੰਧੂ ਦਾ ਇਹ ਗੀਤ ਸਰੋਤਿਆਂ ਨੂੰ ਵੀ ਬਹੁਤ ਪਸੰਦ ਆ ਰਿਹਾ ਹੈ ।

 

View this post on Instagram

 

#loadchakdi #jugrajsandhu @sruishty.mann @amo

A post shared by JUGRAJ (ਮੇਰੇ ਵਾਲਾ ਸਰਦਾਰ) (@jugrajsandhu.official) on

You may also like