ਪ੍ਰੈਗਨੈਂਸੀ ਦੌਰਾਨ ਖੁਦ ਨੂੰ ਫਿੱਟ ਰੱਖ ਰਹੀ ਹੈ ਕਾਜਲ ਅਗਰਵਾਲ, ਨਵੀਂ ਤਸਵੀਰ 'ਚ ਨਜ਼ਰ ਆ ਰਿਹਾ ਹੈ ਅਦਾਕਾਰਾ ਦਾ ਬੇਬੀ ਬੰਪ
ਪ੍ਰੈਗਨੈਂਸੀ ਦੌਰਾਨ ਖੁਦ ਨੂੰ ਫਿੱਟ ਰੱਖ ਰਹੀ ਹੈ ਕਾਜਲ ਅਗਰਵਾਲ, ਨਵੀਂ ਤਸਵੀਰ 'ਚ ਨਜ਼ਰ ਆ ਰਿਹਾ ਹੈ ਅਦਾਕਾਰਾ ਦਾ ਬੇਬੀ ਬੰਪ
ਸਿੰਘਮ ਫੇਮ ਅਦਾਕਾਰਾ ਕਾਜਲ ਅਗਰਵਾਲ Kajal Aggarwal ਅਤੇ ਗੌਤਮ ਕਿਚਲੂ ਨੇ ਆਪਣੇ ਮਾਤਾ-ਪਿਤਾ ਬਣਨ ਦੀ ਖਬਰ ਦੇ ਕੇ ਪ੍ਰਸ਼ੰਸਕਾਂ ਨੂੰ ਇਸ ਸਾਲ ਦਾ ਸਭ ਤੋਂ ਵੱਡਾ ਸਰਪ੍ਰਾਈਜ਼ ਤੋਹਫਾ ਦਿੱਤਾ ਹੈ। ਕਾਜਲ ਅਗਰਵਾਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ । ਬੇਬੀ ਬੰਪ ਨਾਲ ਉਨ੍ਹਾਂ ਦੀਆਂ ਕੁਝ ਨਵੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਹਾਈਲਾਈਟ ਬਣੀਆਂ ਹੋਈਆਂ ਹਨ। ਉਨ੍ਹਾਂ ਦਾ ਵੀਡੀਓ ਕਾਲ ਕਰਦੇ ਸਮੇਂ ਪ੍ਰੈਗਨੈਂਸੀ ਦੀ ਚਮਕ ਉਸ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਹੀ ਹੈ। ਕਾਜਲ ਅਗਰਵਾਲ ਇਨ੍ਹਾਂ ਖੂਬਸੂਰਤ ਪਲਾਂ ਨੂੰ ਖੁੱਲ੍ਹ ਕੇ ਜੀਅ ਰਹੀ ਹੈ।

ਹਾਲ ਹੀ 'ਚ ਕਾਜਲ ਅਗਰਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਸਟੋਰੀ 'ਚ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਵੀਡੀਓ ਕਾਲ 'ਤੇ ਗੱਲ ਕਰਦੀ ਨਜ਼ਰ ਆ ਰਹੀ ਹੈ। ਕੈਜ਼ੂਅਲ ਲੁੱਕ 'ਚ ਵੀ ਅਦਾਕਾਰਾ ਦਾ ਚਿਹਰੇ ਚਮਕ ਰਿਹਾ ਹੈ। ਖੁਦ ਨੂੰ ਸਿਹਤਮੰਦ ਰੱਖਣ ਲਈ ਕਾਜਲ ਅਗਰਵਾਲ ਚੰਗੀ ਖੁਰਾਕ ਦਾ ਸੇਵਨ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਯੋਗਾ ਕਰਕੇ ਆਪਣੇ ਆਪ ਨੂੰ ਫਿੱਟ ਰੱਖ ਰਹੀ ਹੈ। ਔਰਤ ਲਈ ਮਾਂ ਬਣਨ ਤੋਂ ਪਹਿਲਾਂ ਦੇ ਇਹ ਖੂਬਸੂਰਤ ਦਿਨ ਬਹੁਤ ਯਾਦਗਾਰੀ ਅਤੇ ਕੀਮਤੀ ਹੁੰਦੇ ਹਨ। ਅਦਾਕਾਰਾ ਇਨ੍ਹਾਂ ਪਲਾਂ ਅਤੇ ਆਉਣ ਵਾਲੇ ਛੋਟੇ ਮਹਿਮਾਨ ਨੂੰ ਫਿੱਟ ਰੱਖਣ ਲਈ ਆਪਣੇ ਆਪ ਦਾ ਬਹੁਤ ਧਿਆਨ ਰੱਖ ਰਹੀ ਹੈ।
image From instagram
ਇਸ ਤਸਵੀਰ ‘ਚ ਉਹ ਆਪਣੀ ਯੋਗਾ ਟਰੇਨਰ ਦੇ ਨਾਲ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਹਨ। ਆਪਣੀ ਇਸ ਖੁਸ਼ੀ ਦੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਫੋਟੋ 'ਤੇ ਕੈਪਸ਼ਨ ਲਿਖਿਆ- @physique57india ਦੇ ਨਾਲ ਮਾਤਾ-ਪਿਤਾ ਦੀ ਯਾਤਰਾ ਸ਼ੁਰੂ ਕਰਕੇ ਮੈਂ ਖੁਸ਼ ਹਾਂ।
ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਖੇਤ ‘ਚ ਉੱਗੇ ਤਾਜ਼ੇ ਸ਼ਲਗਮ ਦਾ ਵੀਡੀਓ ਕੀਤਾ ਸਾਂਝਾ, ਕਿਹਾ- ‘ਮੇਰੇ ਪਿਤਾ ਜੀ ਨੂੰ ਇਹ ਬਹੁਤ ਪਸੰਦ ਸੀ’
ਕਾਜਲ ਨੇ 30 ਅਕਤੂਬਰ 2020 ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਬਿਜ਼ਨੈੱਸਮੈਨ ਗੌਤਮ ਕਿਚਲੂ ਨਾਲ ਸੱਤ ਫੇਰੇ ਲਏ ਸਨ। ਬਹੁਤ ਜਲਦ ਇਹ ਜੋੜੀ ਆਪਣੀ ਜ਼ਿੰਦਗੀ ਦਾ ਨਵਾਂ ਆਗਾਜ਼ ਕਰਨ ਵਾਲੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
