ਬਾਲੀਵੁੱਡ ਅਦਾਕਾਰਾ ਕਾਜੋਲ ਦੀ ਭੈਣ ਤਨੀਸ਼ਾ ਹੋਈ ਨਸਲੀ ਹਿੰਸਾ ਦਾ ਸ਼ਿਕਾਰ, ਹੋਟਲ ਦੇ ਕਰਮਚਾਰੀਆਂ ਨੇ ਕੀਤੀ ਬਦਤਮੀਜ਼ੀ, ਦੇਖੋ ਵੀਡਿਓ

written by Rupinder Kaler | March 13, 2019 02:39pm

ਵਿਦੇਸ਼ੀ ਧਰਤੀ ਤੇ ਆਏ ਦਿਨ ਨਸਲੀ ਹਿੰਸਾ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ । ਇਸੇ ਤਰਾਂ ਦੀ ਘਟਨਾ ਬਾਲੀਵੁੱਡ ਅਦਾਕਾਰਾ ਦੀ ਕਾਜੋਲ ਨਾਲ ਵਾਪਰੀ ਹੈ ।
ਬਾਲੀਵੁੱਡ ਅਦਾਕਾਰਾ ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਨਾਲ ਅਮਰੀਕਾ ਦੇ ਇੱਕ ਹੋਟਲ ‘ਚ ਭੱਦਾ ਰਵੱਈਆ ਕੀਤਾ ਗਿਆ । ਇਸ ਸਭ ਦੀ ਜਾਣਕਾਰੀ ਤਮੀਸ਼ਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ ।

https://twitter.com/TanishaaMukerji/status/1104616560042430464

https://twitter.com/TanishaaMukerji/status/1105255055110930435

ਉਹਨਾਂ ਨੇ ਇਸ ਸਬੰਧ ਵਿੱਚ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ ।ਉਹਨਾਂ ਮੁਤਾਬਿਕ ਉਹਨਾਂ ਨੇ ਇਸ ਦੀ ਸ਼ਿਕਾਇਤ ਪ੍ਰਸਾਸ਼ਨ ਨੂੰ ਵੀ ਕੀਤੀ ਸੀ ਪਰ ਉਹਨਾਂ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਉਹਨਾਂ ਦੀ ਕੋਈ ਮਦਦ ਕੀਤੀ ਗਈ । ਤਨੀਸ਼ਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਕੁਝ ਦੋਸਤਾਂ ਨਾਲ ਕ੍ਰਾਈ ਅਮਰੀਕਨ ਚੈਰਿਟੀ ਗਾਲਾ ਫੰਕਸ਼ਨ ‘ਚ ਸ਼ਾਮਲ ਹੋਣ ਗਈ ਸੀ। ਜਿੱਥੇ ਉਸ ਨੇ ਕਿਹਾ, “ਰੈਸਟੋਰੈਂਟ ਦੇ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ ਜੋ ਕਾਫੀ ਬੇਇਜ਼ੱਤੀ ਕਰਨ ਵਾਲਾ ਨਸਲੀ ਭੇਦਭਾਵ ਦਾ ਅਹਿਸਾਸ ਕਰਵਾਉਣ ਵਾਲਾ ਸੀ।

https://www.instagram.com/p/Bu0HpPil2vl/?utm_source=ig_embed

ਤਨੀਸ਼ਾ ਨੇ ਦੱਸਿਆ ਕਿ ਜਦੋਂ ਹੋਟਲ ਦੇ ਮੈਨਜਰ ਤੇ ਸਟਾਫ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਤੇ ਪੁਲਿਸ ਨੂੰ ਬੁਲਾਉਣ ਤੋਂ ਵੀ ਮਨਾ ਕਰ ਦਿੱਤਾ ਗਿਆ।

You may also like