ਕਮਲਜੀਤ ਨੀਰੂ ਨੇ ਆਪਣੇ ਨਵ-ਵਿਆਹੇ ਪੁੱਤਰ ਦੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

written by Shaminder | November 10, 2022 12:10pm

ਕਮਲਜੀਤ ਨੀਰੂ (Kamaljit Neeru) ਦੇ ਪੁੱਤਰ (Son) ਦਾ ਬੀਤੇ ਦਿਨੀਂ ਵਿਆਹ ਹੋਇਆ ਹੈ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਵਿਆਹ ਤੋਂ ਬਾਅਦ ਕਮਲਜੀਤ ਨੀਰੂ ਲਗਾਤਾਰ ਆਪਣੇ ਬੇਟੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰ ਰਹੀ ਹੈ । ਹੁਣ ਗਾਇਕਾ ਨੇ ਆਪਣੇ ਪੁੱਤਰ ਦੇ ਵਿਆਹ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

Kamaljit Neeru With son Image Source : Instagram

ਹੋਰ ਪੜ੍ਹੋ : ਜਯਾ ਬੱਚਨ ਨੇ ਕੰਗਨਾ ਰਣੌਤ ਨੂੰ ਸਭ ਦੇ ਸਾਹਮਣੇ ਕੀਤਾ ਇਗਨੋਰ ਤਾਂ ਅਨੁਪਮ ਖੇਰ ਇਸ ਤਰ੍ਹਾਂ ਸਮਝਾਉਂਦੇ ਆਏ ਨਜ਼ਰ, ਵੇਖੋ ਵੀਡੀਓ

ਇਸ ਤਸਵੀਰ ‘ਚ ਗਾਇਕਾ ਦਾ ਨੂੰਹ ਪੁੱਤਰ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਬੀਤੇ ਦਿਨੀਂ ਕਮਲਜੀਤ ਨੀਰੂ ਦੇ ਬੇਟੇ ਦੇ ਇਸ ਵਿਆਹ ‘ਚ ਅਮਰ ਨੂਰੀ ਨੇ ਵੀ ਸ਼ਿਰਕਤ ਕੀਤੀ ਸੀ ।ਇਸ ਮੌਕੇ ਅਮਰ ਨੂਰੀ ਦੇ ਬੇਟਿਆਂ ਨੇ ਵੀ ਸ਼ਿਰਕਤ ਕੀਤੀ ਸੀ ।

Kamaljit Neeru son Wedding Image Source : Instagram

ਹੋਰ ਪੜ੍ਹੋ : ਆਲੀਆ ਭੱਟ ਹਸਪਤਾਲ ਚੋਂ ਹੋਈ ਡਿਸਚਾਰਜ, ਨਵਜੰਮੀ ਬੱਚੀ ਦੇ ਨਾਲ ਹਸਪਤਾਲ ਚੋਂ ਘਰ ਲਈ ਹੋਈ ਰਵਾਨਾ

ਕਮਲਜੀਤ ਨੀਰੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਚੁੱਕੇ ਹਨ ।

Amar noori And Kamaljit neeru

ਉਹ ਬਤੌਰ ਜੱਜ ਪੀਟੀਸੀ ਦੇ ਕਈ ਰਿਆਲਟੀ ਸ਼ੋਅਸ ‘ਚ ਵੀ ਦਿਖਾਈ ਦੇ ਚੁੱਕੇ ਹਨ । ਪੰਜਾਬੀ ਇੰਡਸਟਰੀ ‘ਚ ਅਮਰ ਨੂਰੀ ਦੇ ਨਾਲ ਉਨ੍ਹਾਂ ਦੀ ਬਾਂਡਿੰਗ ਬਹੁਤ ਵਧੀਆ ਹੈ ।ਦੋਵੇਂ ਬਹੁਤ ਵਧੀਆ ਸਹੇਲੀਆਂ ਹਨ ਅਤੇ ਦੋਵੇਂ ਇੱਕ ਦੂਜੇ ਦੇ ਦੁੱਖ ਸੁੱਖ ‘ਚ ਸ਼ਾਮਿਲ ਹੁੰਦੀਆਂ ਹਨ ।

You may also like