
ਕੰਗਨਾ ਰਣੌਤ (Kangana Ranaut) ਅਤੇ ਏਕਤਾ ਕਪੂਰ (Ekta Kapoor) ਗੁਰਦੁਆਰਾ ਬੰਗਲਾ ਸਾਹਿਬ ‘ਚ ਨਤਮਸਤਕ ਹੋਈਆਂ ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੀਆਂ ਗੁਰਦੁਆਰਾ ਸਾਹਿਬ ‘ਚ ਖੜੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ । ਦੋਵੇਂ ਜਣੀਆਂ ਰਿਆਲਟੀ ਸ਼ੋਅ ਲੌਕ ਅੱਪ ਦੀ ਕਾਮਯਾਬੀ ਲਈ ਅਰਦਾਸ ਕਰਨ ਗੁਰਦੁਆਰਾ ਸਾਹਿਬ ‘ਚ ਪਹੁੰਚੀਆਂ ਸਨ ।ਦੱਸ ਦਈਏ ਕਿ ਇਹ ਰਿਆਲਟੀ ਸ਼ੋਅ ਬਿੱਗ ਬੌਸ ਵਾਂਗ ਹੀ ਹੈ । ਪਰ ਇਸ ‘ਚ ਘਰ ਰਹਿਣ ਦੀ ਬਜਾਏ ਲੌਕ ਅੱਪ ‘ਚ ਪ੍ਰਤੀਭਾਗੀਆਂ ਨੂੰ ਰਹਿਣਾ ਪਵੇਗਾ । ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਦੇ ਲਈ ਜਾਣੀ ਜਾਂਦੀ ਹੈ । ਉਹ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ।

ਹੋਰ ਪੜ੍ਹੋ : ਗਾਇਕ ਸੁਖਵਿੰਦਰ ਸੁੱਖੀ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ
ਕਿਸਾਨ ਅੰਦੋਲਨ ਦੇ ਦੌਰਾਨ ਵੀ ਅਦਾਕਾਰਾ ਨੇ ਕਿਸਾਨਾਂ ਖਿਲਾਫ ਬਹੁਤ ਅੱਗ ਉਗਲੀ ਸੀ । ਜਿਸ ਤੋਂ ਬਾਅਦ ਕਈ ਥਾਵਾਂ ‘ਤੇ ਕਿਸਾਨਾਂ ਨੇ ਕੰਗਨਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤੇ ਸਨ । ਕੰਗਨਾ ਰਣੌਤ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਪਰ ਹੁਣ ਉਹ ਅਦਾਕਾਰੀ ਦੇ ਨਵੇਂ ਖੇਤਰ ‘ਚ ਹੋਸਟ ਦੇ ਰੂਪ ‘ਚ ਡਿਜੀਟਲ ਡੈਬਿਊ ਕਰਨ ਜਾ ਰਹੀ ਹੈ ।
ਬਾਲਾਜੀ ਅਤੇ ਐਮਐਕਸ ਪਲੇਅਰ ‘ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ । ਕੰਗਨਾ ਰਣੌਤ ਦੀ ਜੇਲ੍ਹ ‘ਚ ਬੰਦ 15 ਪ੍ਰਤੀਭਾਗੀ ਹੋਣਗੇ । ਜੋ ਕਿ ਜਿੱਤਣ ਦੇ ਲਈ ਲੜਦੇ ਹੋਏ ਨਜ਼ਰ ਆਉਣਗੇ । ਇਸ ਰਿਆਲਟੀ ਸ਼ੋਅ ‘ਚ ਪ੍ਰਤੀਭਾਗੀ ਮਸ਼ਹੂਰ ਸੈਲੀਬ੍ਰੇਟੀਸ ਹੋਣਗੇ । ਕੰਗਨਾ ਰਣੌਤ ਦੇ ਇਸ ਸ਼ੋਅ ਨੂੰ ਲੈ ਕੇ ਉਸ ਦੇ ਪ੍ਰਸ਼ੰਸਕ ਤਾਂ ਐਕਸਾਈਟਡ ਹਨ ਹੀ ਉੱਥੇ ਹੀ ਆਮ ਲੋਕ ਵੀ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਵੇਖਣਾ ਚਾਹੁੰਦੇ ਹਨ ਕਿ ਆਖਿਰ ਇਸ ਸ਼ੋਅ ‘ਚ ਹੈ ਕੀ । ਕਿਉਂਕਿ ਆਪਣੀ ਤਰ੍ਹਾਂ ਦਾ ਇਹ ਨਿਵੇਕਲਾ ਸ਼ੋਅ ਹੈ ।
View this post on Instagram