ਕੰਗਨਾ ਰਣੌਤ ਨੇ ਮਨਾਲੀ ‘ਚ ਬਣਾਇਆ ਆਪਣੇ ਸੁਫ਼ਨਿਆਂ ਦਾ ਨਵਾਂ ਘਰ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | June 09, 2022

ਕੰਗਨਾ ਰਣੌਤ (Kangana Ranaut) ਅਕਸਰ ਸੋਸ਼ਲ ਮੀਡੀਆ ‘ਤੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਮਨਾਲੀ ‘ਚ ਨਵੇਂ ਬਣਾਏ ਗਏ ਘਰ (New Hosue ) ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਮਨਾਲੀ ‘ਚ ਬਣਾਏ ਗਏ ਇਸ ਘਰ ‘ਚ ਪੱਥਰ, ਲੱਕੜ ਅਤੇ ਪਹਾੜੀ ਸ਼ੈਲੀ ਦੇ ਨਾਲ ਤਿਆਰ ਕੀਤੇ ਗਏ ਇਸ ਘਰ ‘ਚ ਸੁੱਖ ਸਹੂਲਤ ਦੀ ਹਰ ਚੀਜ ਮੌਜੂਦ ਹੈ । ਇਸ ਘਰ ਦੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਇੱਥੇ ਬਹੁਤ ਸਾਰੇ ਡਿਜਾਇਨ ਹਨ, ਜੋ ਸਜਾਵਟ ਨੂੰ ਪਿਆਰ ਕਰਦੇ ਹਨ ।

kangna Ranaut house,, image From instagram

ਹੋਰ ਪੜ੍ਹੋ :   ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਨੂੰ ਨਹੀਂ ਮਿਲੇ ਦਰਸ਼ਕ, ਜ਼ੀਰੋ ਫੀਸਦੀ ਦਰਸ਼ਕਾਂ ਕਾਰਨ ਰੱਦ ਕੀਤੇ ਗਏ ਸ਼ੋਅ 

ਮੈਂ ਇੱਕ ਨਵਾਂ ਘਰ ਬਣਾਇਆ ਹੈ,ਇਹ ਮਨਾਲੀ ‘ਚ ਮੇਰੇ ਮੌਜੂਦਾ ਘਰ ਦਾ ਵਿਸਥਾਰ ਹੈ, ਪਰ ਇਸ ਵਾਰ ਇਸ ਨੂੰ ਪ੍ਰਮਾਣਿਕ ਰੱਖਿਆ ਗਿਆ ਹੈ ।ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਤਨੁ ਵੈਡਸ ਮਨੂ, ਕਵੀਨ, ਪੰਗਾ ਸਮੇਤ ਕਈ ਫ਼ਿਲਮਾਂ ਸ਼ਾਮਿਲ ਹਨ ।

kangna Ranaut house,-min image From instagram

ਹੋਰ ਪੜ੍ਹੋ : ਕੰਗਨਾ ਰਣੌਤ ਨੇ ਤਿਰੁਪਤੀ ਬਾਲਾ ਜੀ ਮੰਦਰ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

ਪਰ ਹਾਲ ਹੀ ‘ਚ ਆਈ ਧਾਕੜ ਨੇ ਉਸ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ । ਕਿਉਂਕਿ ਇਸ ਫ਼ਿਲਮ ਤੋਂ ਜਿੰਨੀਆਂ ਆਸਾਂ ਉਸ ਨੂੰ ਸਨ ਉਸ ‘ਤੇ ਫ਼ਿਲਮ ਖਰੀ ਨਹੀਂ ਉੱਤਰ ਪਾਈ ।ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਦੇ ਲਈ ਜਾਣੀ ਜਾਂਦੀ ਹੈ । ਉਹ ਹਰ ਮਸਲੇ ‘ਤੇ ਖੁੱਲ ਕੇ ਆਪਣੀ ਰਾਇ ਰੱਖਦੀ ਹੈ ।

kangna Ranaut house,-min image From instagram

ਕਿਸਾਨ ਅੰਦੋਲਨ ਦੇ ਦੌਰਾਨ ਵੀ ਅਦਾਕਾਰਾ ਨੇ ਕਿਸਾਨਾਂ ਦੇ ਖਿਲਾਫ ਬਿਆਨਬਾਜੀ ਕੀਤੀ ਸੀ । ਜਿਸ ਦੇ ਕਾਰਨ ਅਦਾਕਾਰਾ ਨੂੰ ਕਿਸਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ । ਇਸ ਦੇ ਨਾਲ ਹੀ ਅਦਾਕਾਰਾ ਹਾਲ ਹੀ ‘ਚ ਟੀਵੀ ਸ਼ੋਅ ਲਾਕਅੱਪ ਵੀ ਹੋਸਟ ਕਰਦੀ ਦਿਖਾਈ ਦਿੱਤੀ ਸੀ । ਇਹ ਸ਼ੋਅ ਕਾਫੀ ਚਰਚਾ ‘ਚ ਰਿਹਾ ਸੀ ।

 

View this post on Instagram

 

A post shared by Kangana Ranaut (@kanganaranaut)

You may also like