
ਬਾਲੀਵੁੱਡ ਫ਼ਿਲਮ ਐਕਟਰੈੱਸ ਕੰਗਨਾ ਰਣੌਤ ਅੱਜ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਈ ਹੈ। ਅਦਾਕਾਰਾ ਕੰਗਨਾ ਰਨੌਤ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਹੈ। ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।

ਖੁਦ ਕੰਗਨਾ ਰਣੌਤ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀ ਪੋਸਟ ਪਾ ਕੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਹੈ। ਉਨ੍ਹਾਂ ਨੇ ਸੱਚਖੰਡ ਦਰਬਾਰ ਸਾਹਿਬ ਜੀ ਤੋਂ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ਅੱਜ ਮੈਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ... ਹਾਲਾਂਕਿ ਮੈਂ ਉੱਤਰ ਵਿਚ ਵੱਡੀ ਹੋਈ ਹਾਂ ਅਤੇ ਮੇਰੇ ਪਰਿਵਾਰ ਵਿੱਚ ਲਗਪਗ ਹਰ ਕੋਈ ਪਹਿਲਾਂ ਹੀ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕ ਚੁੱਕੇ ਹਨ, ਪਰ ਮੈਂ ਪਹਿਲੀ ਵਾਰ ਆਪਣੇ ਪਰਿਵਾਰ ਦੇ ਨਾਲ ਮੱਥਾ ਟੇਕ ਰਹੀ ਹੈ... speechless and stunned with Golden temple’s beauty and divinity...’ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।

ਦੱਸ ਦਈਏ ਕੰਗਨਾ ਰਣੌਤ ਉਹ ਕਲਾਕਾਰ ਹੈ ਜਿਸ ਨੇ ਕਿਸਾਨਾਂ ਦੇ ਬਾਰੇ ‘ਚ ਬੁਰਾ ਭਲਾ ਕਿਹਾ ਸੀ। ਕੰਗਨਾ ਰਣੌਤ ਨੇ ਪੰਜਾਬ ਦੀ ਇੱਕ ਬਜ਼ੁਰਗ ਬੇਬੇ ਮਹਿੰਦਰ ਕੌਰ ਦਾ ਮਜ਼ਾਕ ਵੀ ਉਡਾਇਆ ਸੀ। ਜਿਸ ਤੋਂ ਬਾਅਦ ਪੰਜਾਬੀ ਕਲਾਕਾਰ ਤੇ ਪੰਜਾਬੀਆਂ ਨੇ ਜੰਮ ਕੇ ਕੰਗਨਾ ਰਣੌਤ ਦੀ ਕਲਾਸ ਲਗਾਈ ਸੀ।

ਦੱਸ ਦਈਏ ਪਿੱਛੇ ਜਿਹੇ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹਮੇਸ਼ਾ ਲਈ ਸਸਪੈਂਡ ਕਰ ਦਿੱਤਾ ਗਿਆ ਹੈ । ਬੰਗਾਲ ਚੋਣਾਂ ‘ਚ ਭਾਜਪਾ ਦੀ ਹਾਰ ਤੋਂ ਬਾਅਦ ਕੰਗਨਾ ਬੌਖਲਾ ਕੇ ਵਿਵਾਦਿਤ ਟਵੀਟ ਕਰ ਰਹੀ ਸੀ ।ਜਿਸ ‘ਤੇ ਟਵਿੱਟਰ ਨੇ ਐਕਸ਼ਨ ਲੈਂਦੇ ਹੋਏ ਕੰਗਨਾ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ । ਟਵਿੱਟਰ ਨੇ ਕਿਹਾ ਕਿ ਕੰਗਨਾ ਲਗਾਤਾਰ ‘ਹੇਟਫੁੱਲ ਕੰਡਕਟ ਪਾਲਸੀ’ ਦਾ ਉਲੰਘਣ ਕਰ ਰਹੀ ਸੀ ਤੇ ਇਸ ਲਈ ਉਨ੍ਹਾਂ ਦਾ ਅਕਾਊਂਟ ਸਸਪੈਂਡ ਕੀਤਾ ਗਿਆ ਹੈ।
