ਕੰਗਨਾ ਰਨੌਤ ਦੀ ਕੋਰੋਨਾ ਰਿਪੋਰਟ ਆਈ ਨੈਗਟਿਵ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ

written by Rupinder Kaler | May 18, 2021 06:22pm

ਕੰਗਨਾ ਰਨੌਤ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਜਿਸ ਨੂੰ ਲੈ ਕੇ ਕੰਗਨਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਹੈ । ਕੰਗਨਾ ਨੇ ਇੰਸਟਾਗ੍ਰਾਮ 'ਤੇ ਸਟੋਰੀ 'ਤੇ ਲਿਖਿਆ ਹੈ, ਅੱਜ ਮੈਂ ਕੋਵਿਡ ਨੈਗੇਟਿਵ ਹੋ ਗਈ ਹਾਂ। ਮੈਂ ਵਾਇਰਸ ਨੂੰ ਕਿਵੇਂ ਹਰਾਇਆ ਇਸ ਬਾਰੇ ਮੈਂ ਬਹੁਤ ਕੁੱਝ ਦੱਸਣਾ ਚਾਹੁੰਦੀ ਹਾਂ ਪਰ ਮੈਨੂੰ ਕੋਵਿਡ ਫੈਨ ਕਲੱਬਾਂ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਕਿਹਾ ਗਿਆ ਹੈ ।

kangana-ranaut Pic Courtesy: Instagram

ਹੋਰ ਪੜ੍ਹੋ :

ਗਲੋਅ ਡੇਂਗੂ ਦੀ ਹੀ ਇਲਾਜ਼ ਨਹੀਂ ਕਰਦੀ, ਇਹਨਾਂ ਬਿਮਾਰੀਆਂ ਨੂੰ ਵੀ ਕਰਦੀ ਹੈ ਦੂਰ

Pic Courtesy: Instagram

ਵਾਇਰਸ ਲਈ ਥੋੜ੍ਹਾ ਜਿਹਾ ਨਿਰਾਦਰ ਦਿਖਾਓ, ਤਾਂ ਸੱਚੀ ਕੁਝ ਲੋਕ ਅਜਿਹੇ ਹਨ ਜੋ ਸਚਮੁੱਚ ਦੁਖੀ ਹੋ ਜਾਂਦੇ ਹਨ ਖੈਰ ... ਤੁਹਾਡੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ’ । ਇਸ ਤਰ੍ਹਾਂ ਦੀ ਪੋਸਟ ਪਾ ਕੇ ਕੰਗਨਾ ਨੇ ਇਕ ਵਾਰ ਫਿਰ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਹੈ ।

kangana-ranaut Pic Courtesy: Instagram

ਕੰਗਨਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਨਾ ਕਿਸੇ ਨਾ ਕਿਸੇ ਵਿਵਾਦ ਵਿੱਚ ਹਮੇਸ਼ਾ ਫਸੀ ਰਹਿੰਦੀ ਹੈ ਜਿਸ ਕਰਕੇ ਉਹ ਹਮੇਸ਼ਾ ਟਰੋਲ ਕਰਨ ਵਾਲਿਆਂ ਦੇ ਨਿਸ਼ਾਨੇ ਤੇ ਆ ਜਾਂਦੀ ਹੈ ।

 

You may also like