ਕੰਠ ਕਲੇਰ ਦੇ ਫੈਨਸ ਲਈ ਖੁਸ਼ਖਬਰੀ

written by Gourav Kochhar | December 18, 2017 01:31pm

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਰੀਲੇ ਗਾਇਕ ਕੰਠ ਕਲੇਰ ਦੇ ਗੀਤਾਂ ਨੂੰ ਉਨ੍ਹਾਂ ਦੇ ਫੈਨਸ ਬਹੁਤ ਚਿਰ ਤੋਂ ਉਡੀਕ ਕਰ ਰਹੇ ਸੀ, ਘੈਂਟ ਘੈਂਟ ਗੀਤ ਕਰਨ ਤੋਂ ਬਾਅਦ ਕੰਠ ਕਲੇਰ ਦੇ ਗੀਤਾਂ ਦੇ ਵਿਚਕਾਰ ਬਹੁਤ ਵੱਡਾ ਫ਼ਾਸਲਾ ਪੈ ਗਿਆ ਸੀ, ਤਾਂ ਜੋ ਉਨ੍ਹਾਂ ਦੇ ਫੈਨਸ ਬਹੁਤ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਕਰ ਰਹੇ ਸਨ |

ਹੁਣ ਕੰਠ ਕਲੇਰ Kanth Kaler ਨੇ ਆਪਣੇ ਫੈਨਸ ਦਾ ਇੰਤਜ਼ਾਰ ਖ਼ਤਮ ਕਰਦੇ ਹੋਏ ਸਾਂਝਾ ਕਿੱਤਾ ਹੈ ਆਪਣੇ ਆਉਣ ਵਾਲੇ ਗੀਤ ਦੀ ਪਹਿਲੀ ਝੱਲਕ | ਉਨ੍ਹਾਂ ਦੇ ਆਉਣ ਵਾਲੇ ਗੀਤ ਦਾ ਨਾਮ ਹੈ "ਇਨ ਲਵ In Love" ਤੇ ਇਹ ਸੋਂਗ 22 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ | ਇਸਲਈ ਤਿਆਰ ਹੋ ਜਾਓ ਇਕ ਹੋਰ ਪਿਆਰ ਭਰੇ ਗੀਤ ਨੂੰ ਸੁਣਨ ਦੇ ਲਈ ਉਹ ਵੀ ਕੰਠ ਕਲੇਰ ਦੀ ਆਵਾਜ਼ ਦੇ ਵਿਚ !

You may also like