
ਕਪਿਲ ਸ਼ਰਮਾ (Kapil Sharma )ਦੀ ਪਤਨੀ (Wife) ਦੀ ਪਤਨੀ ਗਿੰਨੀ ਚਤਰਥ (Ginni Chathrath) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ਕਪਿਲ ਸ਼ਰਮਾ ਨੇ ਆਪਣੀ ਪਤਨੀ ਦੇ ਨਾਲ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਕਾਮੇਡੀਅਨ ਨੇ ਆਪਣੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਹੋਰ ਪੜ੍ਹੋ : ਵਾਇਸ ਆਫ਼ ਪੰਜਾਬ-13 ਦੇ ਲੁਧਿਆਣਾ ਆਡੀਸ਼ਨ ਦੇ ਦੌਰਾਨ ਨੌਜਵਾਨਾਂ ਨੇ ਵਧ ਚੜ੍ਹ ਕੇ ਲਿਆ ਭਾਗ
ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹੈਪੀ ਬਰਥਡੇ ਮਾਇ ਲਵ ਗਿੰਨੀ ਚਤਰਥ। ਮੇਰੀ ਜ਼ਿੰਦਗੀ ‘ਚ ਰੰਗ ਭਰਨ ਲਈ ਤੁਹਾਡਾ ਧੰਨਵਾਦ। ਪਰਮਾਤਮਾ ਤੈਨੂੰ ਬਹੁਤ ਬਰਕਤਾਂ ਦੇਵੇ’। ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੀ ਲਵ ਸਟੋਰੀ ਵੀ ਕਿਸੇ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ ।ਦੋਨਾਂ ਦੀ ਮੁਲਾਕਾਤ ਕਾਲਜ ‘ਚ ਪੜ੍ਹਨ ਦੇ ਦੌਰਾਨ ਹੀ ਹੋਈ ਸੀ ।

ਹੋਰ ਪੜ੍ਹੋ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੈੱਟ ‘ਤੇ ‘ਬਾਪੂ ਜੀ’ ਨਾਲ ਹੋਇਆ ਹਾਦਸਾ, ਪ੍ਰਸ਼ੰਸਕ ਵੀ ਜਤਾ ਰਹੇ ਚਿੰਤਾ
ਇਸ ਖੂਬਸੂਰਤ ਜੋੜੀ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ। ਉਂਝ ਤਾਂ ਕਪਿਲ ਸ਼ਰਮਾ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਸਰਗਰਮ ਰਹਿੰਦੇ ਹਨ ਅਤੇ ਆਪਣੀ ਪ੍ਰੋਫੈਸ਼ਨਲ ਲਾਈਫ ਬਾਰੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਕਪਿਲ ਸ਼ਰਮਾ ਅੰਮ੍ਰਿਤਸਰ ਸ਼ਹਿਰ ਦੇ ਨਾਲ ਸਬੰਧ ਰੱਖਦੇ ਹਨ ।
ਕਾਮੇਡੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਗਾਇਕੀ ‘ਚ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਸਨ। ਪਰ ਫਿਰ ਉਹ ਕਾਮੇਡੀ ਦੇ ਖੇਤਰ ‘ਚ ਆ ਗਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।
View this post on Instagram