ਜਦੋਂ ਕਪਿਲ ਸ਼ਰਮਾ ਦੀ ਭੈਣ ਨੇ ਹੀ ਉਨ੍ਹਾਂ ਨੂੰ ਪਛਾਨਣ ਤੋਂ ਕੀਤਾ ਇਨਕਾਰ ,ਕਪਿਲ ਸ਼ਰਮਾ ਨੇ ਪਾਏ ਤਰਲੇ 

Written by  Shaminder   |  November 01st 2018 06:57 AM  |  Updated: November 01st 2018 06:57 AM

ਜਦੋਂ ਕਪਿਲ ਸ਼ਰਮਾ ਦੀ ਭੈਣ ਨੇ ਹੀ ਉਨ੍ਹਾਂ ਨੂੰ ਪਛਾਨਣ ਤੋਂ ਕੀਤਾ ਇਨਕਾਰ ,ਕਪਿਲ ਸ਼ਰਮਾ ਨੇ ਪਾਏ ਤਰਲੇ 

ਅੱਜ ਕੱਲ੍ਹ ਰਿਸ਼ਤੇ ਏਨੇ ਕਮਜ਼ੋਰ ਹੋ ਚੁੱਕੇ ਨੇ ਭੈਣ ਭਰਾ ਦੇ  ਪਵਿੱਤਰ ਅਤੇ ਨਿੱਘੇ ਰਿਸ਼ਤਿਆਂ ਦੀ ਵੀ ਕੋਈ ਅਹਿਮੀਅਤ ਨਹੀਂ ਰਹੀ ਹੈ ।ਬਾਲੀਵੁੱਡ ਦੇ ਮਸ਼ਹੂਰ ਕਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਵਰਗੇ ਸਟਾਰ ਦੀ ਭੈਣ ਨੇ ਵੀ ਉਨ੍ਹਾਂ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ । ਜੀ ਹਾਂ ਉਨ੍ਹਾਂ ਨੇ ਲੱਖ ਤਰਲੇ ਪਾਏ ਕਿ ਉਹ ਉਨ੍ਹਾਂ ਦੇ ਭਰਾ ਹਨ ਪਰ ਭੈਣ ਨੇ ਇੱਕ ਨਹੀਂ ਸੁਣੀ ।

ਹੋਰ ਵੇਖੋ : ਕਪਿਲ ਸ਼ਰਮਾ ਦਾ ਵਿਆਹ ਹੋਵੇਗਾ ਖਾਸ, ਵਿਆਹ ਨੂੰ ਲੈ ਕੇ ਕੀਤੀਆਂ ਖਾਸ ਤਿਆਰੀਆਂ

https://www.instagram.com/p/BpcSHRABJBh/?hl=en&taken-by=kapilsharma

ਕਪਿਲ ਸ਼ਰਮਾ ਦਾ ਉਨ੍ਹਾਂ ਦੀ ਭੈਣ ਨਾਲ ਕੋਈ ਝਗੜਾ ਹੋ ਗਿਆ ਹੈ । ਸ਼ਾਇਦ ਤੁਸੀਂ ਇਹੀ ਸੋਚ ਰਹੇ ਹੋਵੋਗੇ । ਪਰ ਅਜਿਹਾ ਨਹੀ ! ਨਾਂ ਤਾਂ ਕਪਿਲ ਸ਼ਰਮਾ ਦਾ ਉਨ੍ਹਾਂ ਦੀ ਭੈਣ ਨਾਲ ਕੋਈ ਝਗੜਾ ਹੋਇਆ ਹੈ ਅਤੇ ਨਾਂ ਹੀ ਕਿਸੇ ਤਰ੍ਹਾਂ ਦਾ ਵਿਵਾਦ । ਦਰਅਸਲ ਕਪਿਲ ਸ਼ਰਮਾ ਇੱਕ ਅਦਾਕਾਰ ਨੇ ਅਤੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲ ਜਿੱਤਦੇ ਰਹਿੰਦੇ ਨੇ ਅਤੇ ਇਸੇ ਤਰ੍ਹਾਂ ਉਨ੍ਹਾਂ ਨੇ ਗੁਰਪ੍ਰੀਤ ਘੁੱਗੀ ਦੀ ਅਵਾਜ਼ ਕੱਢ ਕੇ ਆਪਣੀ ਭੈਣ ਨਾਲ  ਗੱਲਬਾਤ ਕੀਤੀ ।

ਹੋਰ ਵੇਖੋ : ਬਿਮਾਰੀ ‘ਚੋਂ ਉੱਭਰ ਰਹੇ ਨੇ ਕਪਿਲ ਸ਼ਰਮਾ ,ਵਜ਼ਨ ਘਟਾਉਣ ਅਤੇ ਫਿੱਟ ਰਹਿਣ ਲਈ ਕਰ ਰਹੇ ਨੇ ਮਿਹਨਤ

kapil sharma kapil sharma

ਪਰ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਨੂੰ ਪਛਾਨਣ ਤੋਂ ਹੀ ਇਨਕਾਰ ਕਰ ਦਿੱਤਾ ।ਇਸ ਦਾ ਇੱਕ ਵੀਡਿਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਆਪਣੀ ਭੈਣ ਨਾਲ ਫੋਨ 'ਤੇ ਅਵਾਜ਼ ਬਦਲ ਕੇ ਗੱਲ ਕਰ ਰਹੇ ਨੇ । ਉਹ ਆਪਣੀ ਭੈਣ ਨਾਲ ਅਵਾਜ਼ ਬਦਲ ਕੇ ਗੱਲ ਕਰ ਰਹੇ ਨੇ । ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਕਪਿਲ ਸ਼ਰਮਾ ਦੀ ਸਕੀ ਭੈਣ ਹੀ ਹੈ ਤਾਂ ਅੱਗੋਂ ਭੈਣ ਨੇ ਕਿਹਾ ਕਿ ਉਹ ਕਿਹੋ ਜਿਹੀ ਭੈਣ ਹੈ ਜੋ ਆਪਣੇ ਭਰਾ ਨੂੰ ਹੀ ਨਹੀਂ ਪਛਾਣ ਸਕੀ । ਜਿਸ ਤੋਂ ਬਾਅਦ ਕਪਿਲ ਸ਼ਰਮਾ ਨੇ ਖੁਦ ਹੀ ਖੁਲਾਸਾ ਕੀਤਾ ਕਿ ਉਹ ਕਪਿਲ ਸ਼ਰਮਾ ਹੀ ਬੋਲ ਰਹੇ ਨੇ ।

kapil sharma kapil sharma

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network