ਕਪਿਲ ਸ਼ਰਮਾ ਨੇ ਬੇਟੇ ਤ੍ਰਿਸ਼ਾਨ ਦੇ ਫਰਸਟ ਬਰਥਡੇਅ ‘ਤੇ ਕਰਵਾਇਆ ਇਹ ਸ਼ਾਨਦਾਰ ਫੋਟੋਸ਼ੂਟ, ਤ੍ਰਿਸ਼ਾਨ ਤੇ ਅਨਾਇਰਾ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ

written by Lajwinder kaur | February 02, 2022

ਹਰ ਇਨਸਾਨ ਦੇ ਲਈ ਉਹ ਪਲ ਬਹੁਤ ਖ਼ਾਸ ਹੁੰਦੇ ਨੇ ਜਦੋਂ ਉਹ ਮਾਪੇ ਬਣਦੇ ਨੇ। ਅਜਿਹੇ ਹੀ ਖ਼ੂਬਸੂਰਤ ਪਲਾਂ ਪਿਛਲੇ ਸਾਲ ਕਪਿਲ ਸ਼ਰਮਾ Kapil Sharma ਦੇ ਘਰ ਆਏ ਸੀ। ਕਪਿਲਾ ਸ਼ਰਮਾ ਪਿਛਲੇ ਸਾਲ ਦੂਜੀ ਵਾਰ ਪਿਤਾ ਬਣਿਆ ਸੀ,ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ ਸੀ। ਹਾਲ ‘ਚ ਕਪਿਲ ਸ਼ਰਮਾ ਨੇ ਆਪਣੇ Netflix special ‘I'm Not Done Yet’ ਸ਼ੋਅ ਚ ਕਿਹਾ ਸੀ ਕਿ ਮੈਂ ਆਪਣੇ ਬਚਪਨ ਨੂੰ ਤ੍ਰਿਸ਼ਾਨ Trishaan ‘ਚ ਦੇਖਦਾ ਹਾਂ।

ਹੋਰ ਪੜ੍ਹੋ : ਦੋਸਤੀ ਤੇ ਪਿਆਰ ਦੇ ਰੰਗਾਂ ਨਾਲ ਭਰਿਆ ‘Jatt Brothers’ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿਗ ‘ਚ, ਜੱਸ ਮਾਣਕ ਤੇ ਗੁਰੀ ਦੀ ਯਾਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

inside image of kapil sharma with family

ਇੱਕ ਫਰਵਰੀ ਯਾਨੀ ਕਿ ਕੱਲ ਤ੍ਰਿਸ਼ਾਨ ਜੋ ਕਿ ਇੱਕ ਸਾਲ ਦਾ ਹੋ ਗਿਆ ਹੈ। ਇਸ ਦਿਨ ਨੂੰ ਯਾਦਗਾਰ ਬਨਾਉਣ ਲਈ ਕਪਿਲ ਸ਼ਰਮਾ ਨੇ ਆਪਣੇ ਪੁੱਤਰ ਦਾ ਪਹਿਲਾ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋ ਸ਼ੂਟ ਨੂੰ ਕਪਿਲ ਨੇ ਬਹੁਤ ਹੀ ਫ਼ਿਲਮੀ ਅੰਦਾਜ਼ ਦੇ ਨਾਲ ਪੋਸਟ ਕੀਤਾ ਹੈ। ਇਸ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਲਿਖਿਆ ਹੈ- ‘ਟਾਈਟਲ:- ਫਰਸਟ ਬਰਥਡੇਅ..ਲੀਡ ਐਕਟਰ :- ਤ੍ਰਿਸ਼ਾਨ (Trishaan)... ਸਪੋਰਟਿੰਗ ਕਾਸਟ:- ਅਨਾਇਰਾ, ਦਾਦੀ, ਮੰਮੀ, ਪਾਪਾ....First photo shoot of #trishaan’ ਇਸ ਦੇ ਨਾਲ ਉਨ੍ਹਾਂ ਨੇ ਹੈਪੀ ਬਰਥਡੇਅ ਤ੍ਰਿਸ਼ਾਨ ਲਿਖਿਆ ਹੈ। ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।

kapil sharma's kids

ਹੋਰ ਪੜ੍ਹੋ : ਐਮੀ ਵਿਰਕ ਦੀ ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਦਾ ਨਵਾਂ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਜਾਣੋ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

ਦੱਸ ਦਈਏ ਸਾਲ 2018 ‘ਚ ਕਪਿਲ ਸ਼ਰਮਾ ਨੇ ਗਿੰਨੀ ਚਤਰਥ ਦੇ ਨਾਲ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ ਸਾਲ 2019 ਉਨ੍ਹਾਂ ਦੀ ਧੀ ਅਨਾਇਰਾ ਨੇ ਜਨਮ ਲਿਆ। ਹੁਣ ਕਪਿਲ ਤੇ ਗਿੰਨੀ ਹੈਪਲੀ ਦੋ ਬੱਚਿਆਂ ਦੇ ਮਾਪੇ ਹਨ। ਜੇ ਗੱਲ ਕਰੀਏ ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਆਪਣਾ ਕਾਮੇਡੀ ਸ਼ੋਅ ਚਲਾਉਂਦੇ ਨੇ, ਜਿਸ 'ਚ ਬਾਲੀਵੁੱਡ ਦੇ ਨਾਮੀ ਸਿਤਾਰੇ ਆਪਣੀਆਂ ਫ਼ਿਲਮਾਂ ਦੀਆਂ ਪ੍ਰਮੋਸ਼ਨ ਕਰਨ ਜ਼ਰੂਰ ਪਹੁੰਚਦੇ ਹਨ। ਕਾਮੇਡੀ ਦੇ ਨਾਲ ਉਨ੍ਹਾਂ ਨੂੰ ਗਾਇਕੀ ਦਾ ਵੀ ਕਾਫੀ ਜ਼ਿਆਦਾ ਸ਼ੌਕ ਹੈ, ਉਹ ਅਕਸਰ ਹੀ ਆਪਣੇ ਸ਼ੋਅ ‘ਚ ਵੀ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਹਾਲ ਹੀ ‘ਚ ਉਹ ਨੈੱਟਫਲਿਕਸ ‘ਤੇ ‘I'm Not Done Yet’ ਸ਼ੋਅ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਨੇ। ਇਹ ਸ਼ੋਅ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

 

View this post on Instagram

 

A post shared by Kapil Sharma (@kapilsharma)

You may also like