ਕਪਿਲ ਸ਼ਰਮਾ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਸਵੇਰੇ 5 ਵਜੇ ਖਾਲੀ ਸੜਕਾਂ 'ਤੇ ਬੁਲਟ ਬਾਈਕ ਚਲਾਉਂਦੇ ਆਏ ਨਜ਼ਰ, ਦੇਖੋ ਵੀਡੀਓ

written by Lajwinder kaur | March 17, 2022

ਕਪਿਲ ਸ਼ਰਮਾ Kapil Sharma ਅਤੇ ਉਨ੍ਹਾਂ ਦਾ ਸ਼ੋਅ ਕਿਸੇ ਨਾ ਕਿਸੇ ਤਰ੍ਹਾਂ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ, ਕਦੇ ਹਾਸੇ ਦੇ ਕਿੱਸੇ ਸੁਣਨ ਨੂੰ ਮਿਲਦੇ ਹਨ ਅਤੇ ਕਦੇ ਵਿਵਾਦਾਂ ਕਾਰਨ ਸੁਰਖੀਆਂ 'ਚ ਬਣਦੇ ਹਨ, ‘ਦਿ ਕਸ਼ਮੀਰ ਫਾਈਲਜ਼’ ਦੇ ਵਿਵਾਦ ਤੋਂ ਬਾਅਦ ਕਪਿਲ ਸ਼ਰਮਾ ਦਾ ਅਨੋਖਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਕਪਿਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਸਵੇਰੇ 5 ਵਜੇ ਬਾਈਕ ਚਲਾਉਂਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਮਿਊਜ਼ਿਕ ਟੂਰ 'Born To Shine' 2022 ਦੀਆਂ ਤਰੀਕਾਂ ਦਾ ਕੀਤਾ ਖੁਲਾਸਾ, ਜਾਣੋ ਇੰਡੀਆ ਦੇ ਕਿਹੜੇ-ਕਿਹੜੇ ਸ਼ਹਿਰਾਂ ‘ਚ ਹੋਵੇਗਾ ਦਿਲਜੀਤ ਦਾ ਟੂਰ

kAPIL SHARMA 4

ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਸਵੇਰੇ 5 ਵਜੇ ਓਡੀਸ਼ਾ ਦੀਆਂ ਸੜਕਾਂ ਉੱਤੇ ਬੁਲਟ ਬਾਈਕ ਚਲਾਉਂਦੇ ਨਜ਼ਰ ਆਏ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ਵੱਡੀ ਗਿਣਤੀ ‘ਚ ਕਮੈਂਟ ਆ ਰਹੇ ਹਨ।

ਹੋਰ ਪੜ੍ਹੋ : ਤਰਸੇਮ ਜੱਸੜ ਦਾ ਨਵਾਂ ਗੀਤ ‘Bulls Eye’ ਹੋਇਆ ਰਿਲੀਜ਼, ਪਿੰਡਾਂ ਦੀਆਂ ਬਾਤਾਂ ਪਾਉਂਦਾ ਇਹ ਗੀਤ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਦੇਖੋ ਵੀਡੀਓ

kapil sharma doing outwork on 4th clock morning

ਦੱਸ ਦੇਈਏ ਕਿ ਪਿਛਲੇ ਦਿਨੀਂ ਕਪਿਲ ਸ਼ਰਮਾ ਨੇ ਵੀ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਜਿੰਮ ‘ਚ ਜੰਮ ਕੇ ਕਸਰਤ ਕਰਦੇ ਹੋਏ ਨਜ਼ਰ ਆਏ ਸੀ। ਕਪਿਲ ਸ਼ਰਮਾ ਜਿਸ ਮੁਕਾਮ ਉੱਤੇ ਅੱਜ ਨੇ ਇਸ ਪਿਛੇ ਉਨ੍ਹਾਂ ਦੀ ਸਖਤ ਮਿਹਨਤ ਰਹੀ ਹੈ। ਕਪਿਲ ਸ਼ਰਮਾ ਨੇ ਆਪਣੇ ਜ਼ਿੰਦਗੀ ਦੇ ਕਈ ਅਣਛੂਹੇ ਪਲਾਂ ਨੂੰ ਨੈੱਟਫਲਿਕ ਦੇ ਇੱਕ ਸ਼ੋਅ ‘I’m Not Done Yet’  ਚ ਬਿਆਨ ਕੀਤਾ ਸੀ। ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਕਪਿਲ ਸ਼ਰਮਾ ਦੀ ਤਾਂ ਉਨ੍ਹਾਂ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ ਅਤੇ ਉਹ ਦੋ ਬੱਚਿਆਂ ਦੇ ਪਿਤਾ ਬਣ ਚੁੱਕੇ ਹਨ।

 

 

View this post on Instagram

 

A post shared by Kapil Sharma (@kapilsharma)

You may also like