 Trending:
Trending:
						 
            
					ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ‘ਤੇ ਟਰੋਲ ਹੋਏ ਕਪਿਲ ਸ਼ਰਮਾ, ਲੋਕਾਂ ਨੇ ਕਿਹਾ ਜਦੋਂ ਜਿਉਂਦਾ ਸੀ ਉਦੋਂ ਤਾਂ……..
ਕਾਮੇਡੀਅਨ ਕਪਿਲ ਸ਼ਰਮਾ (Kapil Sharma ) ਅਜਿਹਾ ਨਾਮ ਹੈ ਜਿਸ ਨੂੰ ਸਾਰੇ ਜਾਣਦੇ ਨੇ ... ਫਿਲਹਾਲ, ਕਪਿਲ ਅਤੇ ਉਸ ਦੀ ਟੀਮ ਵਰਲਡ ਟੂਰ ਤੇ ਗਈ ਹੈ । ਜਿਸ ਦੇ ਚਲਦੇ ਕਪਿਲ ਅਤੇ ਉਹਨਾ ਦੇ ਸਾਥੀਆਂ ਨੇ ਕੈਨੇਡਾ ਵਿੱਚ ਸ਼ੋਅ ਕੀਤਾ ਹੈ, ਇਸ ਸ਼ੋਅ ਵਿੱਚ ਕਪਿਲ ਸ਼ਰਮਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਨੂੰ ਸ਼ਰਧਾਂਜਲੀ ਦਿੱਤੀ।
 Image Source: Twitter
 Image Source: Twitter
ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਬਾਇਓਪਿਕ ‘ਫਨਕਾਰ’ ਦਾ ਐਲਾਨ, ਦਿਖਾਈ ਦਵੇਗੀ ‘ਕਾਮੇਡੀ ਕਿੰਗ’ ਦੇ ਸੰਘਰਸ਼ ਦੀ ਕਹਾਣੀ
ਮੂਸੇਵਾਲਾ ਹੀ ਨਹੀਂ, ਸਗੋਂ ਕਪਿਲ ਨੇ ਬਾਲੀਵੁੱਡ ਗਾਇਕ ਕੇਕੇ, ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਪਰ ਕਪਿਲ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣਾ ਮਹਿੰਗਾ ਪੈ ਗਿਆ । ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ । ਕਪਿਲ ਸ਼ਰਮਾ ਨੇ ਸਿੱਧੂ ਦਾ 295 ਗੀਤ ਵੀ ਗਾਇਆ ਅਤੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ।
 image from instagram
 image from instagram
ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਕੈਨੇਡਾ ‘ਚ ਹਿੰਦੀ ਨਾਂ ਜਾਨਣ ਵਾਲੇ ਫੈਨ ਨਾਲ ਕੀਤੀ ਮੁਲਾਕਾਤ, ਵੇਖੋ ਵੀਡੀਓ
ਸ਼ੋਅ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਜੋ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਰਹੀਆਂ ਹਨ। ਪਰ ਅਜਿਹਾ ਲਗਦਾ ਹੈ ਕਿ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਇੱਕ ਅਜਿਹਾ ਵਰਗ ਹੈ ।ਜੋ ਕਪਿਲ ਦੇ ਰਵੱਈਏ ਨੂੰ ਪਸੰਦ ਨਹੀਂ ਕਰ ਰਿਹਾ ਹੈ। ਕਪਿਲ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸ਼ਰਧਾਂਜਲੀ ਦੇਣ ਲਈ ਨਫ਼ਰਤ ਭਰੀਆਂ ਟਿੱਪਣੀਆਂ ਮਿਲ ਰਹੀਆਂ ਹਨ ਅਤੇ ਟ੍ਰੋਲ ਕੀਤਾ ਜਾ ਰਿਹਾ ਹੈ।

ਪ੍ਰਸ਼ੰਸਕ ਸਵਾਲ ਉਠਾ ਰਹੇ ਹਨ ਕਿ ਜਦੋਂ ਉਹ ਜ਼ਿੰਦਾ ਸੀ ਤਾਂ ਉਸ ਨੇ ਮੂਸੇਵਾਲਾ ਨੂੰ ਆਪਣੇ ਸ਼ੋਅ 'ਚ ਕਿਉਂ ਨਹੀਂ ਬੁਲਾਇਆ ।ਸ਼ਾਇਦ ਲੋਕਾਂ ਦੀਆਂ ਇਹਨਾਂ ਟਿਪਣੀਆਂ ਦਾ ਜਵਾਬ ਕਪਿਲ ਕੋਲ ਵੀ ਨਹੀਂ ਹੈ ਕਿਉਂਕਿ ਕਪਿਲ ਸ਼ਰਮਾ ਵਰਲਡ ਟੂਰ ਵਿੱਚ ਰੁੱਝੇ ਹੋਏ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਛੇਤੀ ਹੀ ਕਪਿਲ ਸ਼ਰਮਾ ਸ਼ੋਅ ਦਾ ਅਗਲਾ ਸੀਜ਼ਨ ਲੈ ਕੇ ਆਉਣਗੇ।
 
					 
					 
					 
					