ਕਪਿਲ ਸ਼ਰਮਾ ਦੇ ਹਾਸੇ ਅਤੇ ਕਾਮਯਾਬੀ ਪਿੱਛੇ ਇਸ ਸ਼ਖਸੀਅਤ ਦਾ ਹੈ ਵੱਡਾ ਹੱਥ,ਕਪਿਲ ਸ਼ਰਮਾ ਨੇ ਕੀਤਾ ਖੁਲਾਸਾ 

written by Shaminder | January 17, 2019

ਮਾਂ ਇੱਕ ਅਜਿਹਾ ਲਫਜ਼ ਹੈਜਦੋਂ ਕੋਈ ਇਨਸਾਨ ਇਸ ਦੁਨੀਆ 'ਤੇ ਆਉਂਦਾ ਹੈ ਤਾਂ ਸਭ ਤੋਂ ਪਹਿਲਾ ਜਿਹੜਾ ਸ਼ਬਦ ਬੋਲਣਾ ਸਿੱਖਦਾ ਹੈ ਉਹ ਹੈ ਮਾਂ । ਮਾਂ ਆਪਣੇ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਬਲਕਿ ਆਪਣੇ ਜਿਸਮ ਦਾ ਇੱਕ ਟੁਕੜਾ ਕੱਢ ਕੇ ਰੱਖ ਦਿੰਦੀ ਹੈ । ਮਾਂ ਆਪਣੇ ਬੱਚੇ ਨੂੰ ਜਨਮ ਦਾਤੀ ਹੀ ਨਹੀਂ ਹੁੰਦੀ ਬਲਕਿ ਜੀਵਨ ਦੇ ਹਰ ਔਖੇ ਸੌਖੇ ਪੈਂਡੇ 'ਤੇ ਚੱਲਣਾ ਸਿਖਾਉਂਦੀ ਹੈ ।  ਕਪਿਲ ਸ਼ਰਮਾ ਦੀ ਕਾਮਯਾਬੀ ਅਤੇ ਉਨ੍ਹਾਂ ਦਾ ਹਾਸਿਆਂ ਦੇ ਪਿੱਛੇ ਇਸ ਸ਼ਖਸੀਅਤ ਦਾ ਵੱਡਾ ਹੱਥ ਹੈ ਤਾਂ ਉਹ ਹੈ ਉਨ੍ਹਾਂ ਦੀ ਮਾਂ ਦਾ । ਜਿਨ੍ਹਾਂ ਨੇ ਉਨ੍ਹਾਂ ਨੂੰ ਨਾ ਸਿਰਫ ਪਾਲਿਆ ਬਲਕਿ ਉਨ੍ਹਾਂ ਦੀ ਹਰ ਖੁਸ਼ੀ ਨੂੰ ਪੂਰਾ ਕੀਤਾ ਹੈ । ਪਿਛਲੇ ਦਿਨੀਂ ਉਨ੍ਹਾਂ ਦੀ ਮਾਂ ਦਾ ਜਨਮ ਦਿਨ ਸੀ ਅਤੇ ਆਪਣੀ ਮਾਂ ਦੇ ਜਨਮ ਦਿਨ 'ਤੇ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ । ਉਨ੍ਹਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ ।

ਹੋਰ ਵੇਖੋ :ਐਸ਼ਵਰਿਆ ਰਾਏ ਬੱਚਨ ਤੇ ਰੇਖਾ ਦੀ ਇਹ ਵੀਡੀਓ ਲੋਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡਿਓ

ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿkapilsharmaWish u a very happy birthday maa. Thank u for bringing me in this beautiful world. This world is beautiful jus bcoz of u. May u keep laughing always. I will try my best to make u happy always . Love u ? ਕਪਿਲ ਸ਼ਰਮਾ ਨੇ ਆਪਣੀ ਮਾਂ ਦੇ ਜਨਮ ਦਿਨ ਦੇ ਮੌਕੇ 'ਤੇ ਇਹ ਪ੍ਰਣ ਵੀ ਲਿਆ  ਕਿ ਉਹ ਆਪਣੀ ਮਾਂ ਨੂੰ ਖੁਸ਼ ਰੱਖਣ ਲਈ ਹਮੇਸ਼ਾ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰਨਗੇ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਇਹ ਦੁਨੀਆ ਬਹੁਤ ਹੀ ਖੁਬਸੂਰਤ ਹੈ ਅਜਿਹਾ ਹੈ ਤਾਂ ਸਿਰਫ ਉਨ੍ਹਾਂ ਦੀ ਮਾਂ ਦੀ ਬਦੌਲਤ

kapil sharma with his mother

 

 

You may also like