
ਕਰਮਜੀਤ ਅਨਮੋਲ (Karamjit Anmol) ਇੱਕ ਅਜਿਹੇ ਅਦਾਕਾਰ ਹਨ ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਪੰਜਾਬੀ ਇੰਡਸਟਰੀ ‘ਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ । ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ਲਈ ਉਨ੍ਹਾਂ ਨੇ ਲੰਮਾ ਅਰਸਾ ਸੰਘਰਸ਼ ਕੀਤਾ ਹੈ । ਅੱਜ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਨੇ। ਉਹ ਹਰ ਦੂਜੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਂਦੇ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਮਾਂ ਦਾ ਸੋਹਣਾ MAA DA SOHNAਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ।
ਉਨ੍ਹਾਂ ਨੇ ਆਪਣੀ ਆਉਣ ਵਾਲੀ ਅਗਲੀ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਸਾਡੀ ਆਉਣ ਵਾਲੀ ਫ਼ਿਲਮ “ਮਾਂ ਦਾ ਸੋਹਣਾ” ਦਾ ਪੋਸਟਰ ਲਾਂਚ ਸਾਂਝਾ ਕਰਕੇ ਖੁਸ਼ੀ ਹੋ ਰਹੀ ਹੈ। ਸਾਡੇ ਯਤਨਾਂ ਨੂੰ ਸਾਬਿਤ ਕਰਨ ਦਾ ਇੱਕ ਹੋਰ ਮੌਕਾ ਦੇਣ ਲਈ ਪ੍ਰਮਾਤਮਾ ਦਾ ਧੰਨਵਾਦ...ਕਿਰਪਾ ਕਰਕੇ ਸਾਨੂੰ ਆਪਣੇ ਪਿਆਰ ਅਤੇ ਸਮਰਥਨ ਦਿੰਦੇ ਰਹਿਣਾ ਜਿਵੇਂ ਤੁਸੀਂ ਹਮੇਸ਼ਾ ਦਿੱਤਾ ਹੈ’। ਉਨ੍ਹਾਂ ਨੇ ਨਾਲ ਹੀ ਫ਼ਿਲਮ ਦੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਨੇ।
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

‘ਮਾਂ ਦਾ ਸੋਹਣਾ’ ਫ਼ਿਲਮ ‘ਚ ਕਰਮਜੀਤ ਅਨਮੋਲ ਦੇ ਨਾਲ ਸਰਦਾਰ ਸੋਹੀ, ਅਨੀਤਾ ਸ਼ਬਦੀਸ਼ ਅਤੇ ਸ੍ਰਿਸ਼ਟੀ ਮਾਨ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ । ਨਰੇਸ਼ ਸਿੰਗਲਾ ਇਸ ਫ਼ਿਲਮ ਦੇ ਪ੍ਰੋਡਿਊਸਰ ਹਨ । ਜੇ ਗੱਲ ਕਰੀਏ ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਗਿੱਪੀ ਗਰੇਵਾਲ ਦੇ ਨਾਲ ਸ਼ਾਵਾ ਨੀ ਗਿਰਧਾਰੀ ਲਾਲ ਚ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਪਾਣੀ ਚ ਮਧਾਣੀ ਚ ਨਜ਼ਰ ਆਏ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਫ਼ਿਲਮੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਕਰਮਜੀਤ ਅਨਮੋਲ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਭਾਵੇਂ ਉਹ ਕਾਮਿਕ ਹੋਣ, ਸੰਜੀਦਾ ਹੋਣ ਜਾਂ ਫਿਰ ਨੈਗੇਟਿਵ ਕਿਰਦਾਰ ਹੋਣ । ਉਨ੍ਹਾਂ ਦੇ ਹਰ ਰੋਲ ਨੂੰ ਦਰਸ਼ਕ ਖੂਬ ਪਸੰਦ ਕਰਦੇ ਨੇ। ਆਉਣ ਵਾਲੇ ਸਮੇਂ 'ਚ ਉਹ ਕਈ ਹੋਰ ਨਵੀਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।