
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਗੀਤਕਾਰ ਅਤੇ ਗਾਇਕ ਕਰਨ ਔਜਲਾ ਨਾਲ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਖਬਰਾਂ ਅਨੁਸਾਰ ਕਰਨ ਔਜਲਾ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ (karan aujla attacked)। ਇਹ ਘਟਨਾ ਕੈਨੇਡਾ ਦੇ ਸਰੀ ’ਚ ਵਾਪਰੀ ਹੈ। ਜੀ ਹਾਂ ਸੋਸ਼ਲ ਮੀਡੀਆ ਉੱਤੇ ਇਹ ਖਬਰ ਅੱਗ ਵਾਂਗ ਫੈਲ ਗਈ ਹੈ। ਦੱਸ ਦਈਏ ਹੈਰੀ ਚੱਠਾ ਨਾਮਕ ਗਰੁੱਪ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਗਰੁੱਪ ਨੇ ਟਿੱਕ-ਟਾਕ ਉੱਤੇ ਵੀਡੀਓ ਨੂੰ ਪੋਸਟ ਵੀ ਕੀਤਾ ਹੈ।

ਇਸ ਬਾਰੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜੋ ਹੈਰੀ ਚੱਠਾ ਗਰੁੱਪ ਵੱਲੋਂ ਲਿਖੀ ਗਈ ਹੈ। ਇਸ ਪੋਸਟ ’ਚ ਲਿਖਿਆ ਹੈ, ਅਜੇ ਤਾਂ ਤੇਰੇ ਯਾਰਾਂ-ਦੋਸਤਾਂ ਦਾ ਨੁਕਸਾਨ ਹੋ ਰਿਹਾ, ਜਲਦ ਤੇਰਾ ਵੀ ਹੋਵੇਗਾ। ਕਿੰਨਾ ਚਿਰ ਆਪਣੇ ਯਾਰਾਂ ਦੋਸਤਾਂ ਦਾ ਨੁਕਸਾਨ ਕਰਵਾਏਗਾ। ਸਾਨੂੰ ਤੇਰੀ ਭੈਣ ਦਾ ਘਰ ਵੀ ਪਤਾ ਤੇ ਤੇਰੀ ਨਾਲ ਵਾਲੀ ਬੁਟੀਕ ਦਾ ਵੀ ਪਤਾ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਇਸ ਪੋਸਟ ਉੱਤੇ ਅੱਗੇ ਲਿਖਿਆ –‘ਤੇਰਾ ਕੈਨੇਡਾ ’ਚ ਹੀ ਅਸੀਂ ਇਹ ਹਾਲ ਕਰਤਾ ਹੈ ਤੇ ਜਦੋਂ ਯੂਰਪ ਦਾ ਟੂਰ ਲੱਗੂ ਤਾਂ ਅਸੀਂ ਉਥੇ ਵੀ ਤੇਰੀ ਉਡੀਕ ਕਰਦੇ ਪਏ ਹਾਂ ਤੇ ਇੰਡੀਆ ਸਾਡਾ ਭਰਾ ਹੈਰੀ ਚੱਠਾ ਤੇਰੀ ਉਡੀਕ ਕਰਦਾ ਪਿਆ। ਅੱਜ ਨਹੀਂ ਤਾਂ ਕੱਲ੍ਹ ਹੱਥ ਆ ਹੀ ਜਾਵੇਗਾ’। ਦੱਸ ਦਈਏ ਇਹ ਖਬਰ ਕੈਨੇਡਾ ਦੇ ਨਿਊਜ਼ ਚੈਲਨ ਉੱਤੇ ਵੀ ਨਸ਼ਰ ਹੋਈ ਹੈ। ਅਜੇ ਤੱਕ ਕਰਨ ਔਜਲਾ ਨੇ ਇਸ ਹਮਲੇ ਬਾਰੇ ਆਪਣਾ ਕੋਈ ਬਿਆਨ ਨਹੀਂ ਦਿੱਤਾ ਹੈ। ਦੱਸ ਦਈਏ ਸਾਲ 2019 'ਚ ਵੀ ਕਰਨ ਔਜਲਾ ਉੱਤੇ ਹਮਲੇ ਦੀ ਖਬਰ ਸਾਹਮਣੇ ਆਈ ਸੀ।

ਹੋਰ ਪੜ੍ਹੋ : ਲਓ ਜੀ ਹੋ ਜਾਓ ਤਿਆਰ ਆ ਰਹੀ ਹੈ ਰਾਜਨੀਤੀ ਦੇ ਦਾਅ-ਪੇਚ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ “ਚੌਸਰ” ਸਿਰਫ਼ ਪੀਟੀਸੀ ਪਲੇਅ ਐਪ ‘ਤੇ
ਦੱਸ ਦਈਏ 18 ਜਨਵਰੀ ਨੂੰ ਕਰਨ ਔਜਲਾ ਨੇ ਆਪਣਾ ਬਰਥਡੇਅ ਸੈਲੀਬ੍ਰੇਟ ਕੀਤਾ ਸੀ। ਆਪਣੇ ਜਨਮਦਿਨ ਤੇ ਹੀ ਉਨ੍ਹਾਂ ਨੇ YKWIM ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸੀ। ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ।