ਜਨਮਦਿਨ ‘ਤੇ ਗਾਇਕ ਕਰਨ ਔਜਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਗੀਤ 'YKWIM' ਦਾ ਤੋਹਫ਼ਾ, ਦੇਖੋ ਵੀਡੀਓ

written by Lajwinder kaur | January 18, 2022

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਗੀਤਕਾਰ ਅਤੇ ਗਾਇਕ ਕਰਨ ਔਜਲਾ ਆਪਣਾ ਬਰਥਡੇਅ ਸੈਲੀਬ੍ਰੇਟ ਕਰ ਰਹੇ ਨੇ (happy birthday karan aujla)। ਇਸ ਖ਼ਾਸ ਮੌਕੇ ਉੱਤੇ ਕਰਨ ਔਜਲਾ ਨੇ ਦਰਸ਼ਕਾਂ ਨੂੰ ਆਪਣੇ ਨਵੇਂ ਗੀਤ YKWIM ਦਾ ਤੋਹਫਾ ਦਿੱਤਾ ਹੈ। ਇਸ ਗੀਤ ਨੂੰ KARAN AUJLA , ਰੈਪਰ KR$NA ਤੇ ਫੀਮੇਲ ਵੋਕਲ Mehar Vaani ਨੇ ਮਿਲਕੇ ਗਾਇਆ ਹੈ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਦੱਸਿਆ ਮੰਗਲਸੂਤਰ ਨਾਲ ਜੁੜੀ ਆਪਣੀਆਂ ਭਾਵਨਾਵਾਂ ਬਾਰੇ, ਵੀਡੀਓ ਸ਼ੇਅਰ ਕਰਕੇ ਦੱਸਿਆ ਮੰਗਲਸੂਤਰ ਨੂੰ ਪਹਿਲੀ ਵਾਰ ਪਹਿਣਨ ਦੇ ਅਹਿਸਾਸ ਨੂੰ

picture of karan aujla birthday

ਇਸ ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ Yeah Proof ਨੇ ਦਿੱਤਾ ਹੈ। ਵੀਡੀਓ 'ਚ  ਖੁਦ ਕਰਨ ਔਜਲਾ, ਰੈਪਰ KR$NA ਤੇ ਕੁਝ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਨੇ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੁਝ ਹੀ ਸਮੇਂ ਚ ਇਹ ਗੀਤ ਇੱਕ ਮਿਲੀਅਨ ਤੋਂ ਵੱਧ ਵਿਊਜ਼ ਪਾਰ ਕਰ ਗਿਆ ਹੈ। ਇਸ ਗੀਤ ਨੂੰ ਰੇਹਾਨ ਰਿਕਾਰਡਜ਼ ਦੇ ਲੇਬਲ ਹੇਠ ਹੀ ਰਿਲੀਜ਼ ਕੀਤਾ ਗਿਆ ਹੈ।

ਹੋਰ ਪੜ੍ਹੋ : ਅਫਸਾਨਾ ਖ਼ਾਨ ਦੁਲਹਣ ਤੇ ਸਾਜ਼ ਦੁਲਹੇ ਦੇ ਲਿਬਾਸ ‘ਚ ਆਇਆ ਨਜ਼ਰ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇਹ ਵਿਆਹ ਵਾਲੀ ਤਸਵੀਰ

karan aujla new song

ਕਰਨ ਔਜਲਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਬੁਲਾਇਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਜੱਸੀ ਗਿੱਲ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਦੀਪ ਜੰਡੂ ਤੇ ਕਈ ਹੋਰ ਗਾਇਕ ਗਾ ਚੁੱਕੇ ਨੇ। ਉਹ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ। ਗੀਤਕਾਰ ਅਤੇ ਗਾਇਕ ਕਰਨ ਔਜਲਾ ਨੇ ਪਿਛਲੇ ਸਾਲ ਆਪਣਾ ਨਵਾਂ ਬਿਜ਼ਨੇਸ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ‘Hukam Clothing’ ਬ੍ਰਾਂਡ ਨਾਂਅ ਹੇਠ ਕੱਪੜਿਆਂ ਦਾ ਕੰਮ ਸ਼ੁਰੂ ਕੀਤਾ ਹੈ।

 

View this post on Instagram

 

A post shared by Karan Aujla (@karanaujla_official)

You may also like