
ਗਾਇਕ ਕਰਣ ਔਜਲਾ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਬਚਪਨ ਦੀਆਂ ਯਾਦਾਂ ਹਮੇਸ਼ਾ ਸ਼ੇਅਰ ਕਰਦੇ ਰਹਿੰਦੇ ਹਨ । ਵਿਸਾਖੀ ਵਾਲੇ ਦਿਨ ਵੀ ਵੀ ਉਹਨਾਂ ਨੇ ਆਪਣੇ ਮਾਤਾ ਦੀ ਤਸਵੀਰ ਸਾਂਝੀ ਕਰਕੇ ਬਚਪਨ ਦੀ ਕੌੜੀ ਯਾਦ ਸਾਂਝੀ ਕੀਤੀ ਹੈ ।

ਹੋਰ ਪੜ੍ਹੋ :
ਭਾਰਤੀ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਦਾ ਹੋਣ ਜਾ ਰਿਹਾ ਵਿਆਹ

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰਣ ਔਜਲਾ ਨੇ ਲਿਖਿਆ ਹੈ ‘ਮੇਰੀ ਜ਼ਿੰਦਗੀ ਵਿੱਚ ਤਿਉਹਾਰ ਵੀ ਅਜ਼ੀਬ ਤਰੀਕੇ ਨਾਲ ਆਉਂਦੇ ਹਨ …ਦੀਵਾਲੀ ਨੇੜੇ ਪਿਓ ਤੁਰ ਗਿਆ, ਵਿਸਾਖੀ ਵੇਲੇ ਮਾਂ’ । ਕਰਣ ਔਜਲਾ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਉਹਨਾਂ ਦੀ ਮਾਂ ਨੂੰ ਦੁਨੀਆ ਤੋਂ ਗਏ ਹੋਏ 10 ਸਾਲ ਹੋ ਗਏ ਹਨ ।

ਕਰਣ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸਾਂਝੀ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਰਣ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਨੂੰ ਉਹਨਾਂ ਨੇ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦਿੱਤਾ ਸੀ ।