3 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣਗੇ ਕਰਣ ਔਜਲਾ ਅਤੇ ਪਲਕ, ਅਗਸਤ ‘ਚ ਹੋਇਆ ਸੀ ਬ੍ਰਾਈਡਲ ਸ਼ਾਵਰ

Written by  Shaminder   |  February 02nd 2023 12:04 PM  |  Updated: February 02nd 2023 01:09 PM

3 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣਗੇ ਕਰਣ ਔਜਲਾ ਅਤੇ ਪਲਕ, ਅਗਸਤ ‘ਚ ਹੋਇਆ ਸੀ ਬ੍ਰਾਈਡਲ ਸ਼ਾਵਰ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਣ ਔਜਲਾ (Karan Aujla) ਆਪਣੀ ਮੰਗੇਤਰ ਪਲਕ (Palak) ਦੇ ਨਾਲ ਤਿੰਨ ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਕੁਝ ਮਹੀਨੇ ਪਹਿਲਾਂ ਦੋਵਾਂ ਦਾ ਬ੍ਰਾਈਡਲ ਸ਼ਾਵਰ ਵੀ ਹੋਇਆ ਸੀ ਅਤੇ ਦੋਵਾਂ ਨੇ ਆਪਣੇ ਵਿਆਹ ਦਾ ਐਲਾਨ ਵੀ ਕੀਤਾ ਸੀ ।

karan aujla and palak viral pic image source: Instagram

ਹੋਰ ਪੜ੍ਹੋ : ਕਮਲ ਖੰਗੂੜਾ ਆਪਣੇ ਵੱਡੇ ਭਰਾ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਕਿਹਾ ‘ਵੱਡੇ ਬਾਈ ਦਾ ਸਹਾਰਾ ਜਿਵੇਂ ਛੱਤ ਨਾ ਛਤੀਰ, ਅੱਖ ਚੱਕੇ ਨਾ ਜ਼ਮਾਨਾ, ਜਦੋਂ ਖੜਾ ਵੱਡਾ ਵੀਰ’

ਮਾਪਿਆਂ ਦੇ ਦਿਹਾਂਤ ਤੋਂ ਬਾਅਦ ਚਾਚੇ ਨੇ ਪਾਲਿਆ

ਇਸ ਤੋਂ ਪਹਿਲਾਂ ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਕਰਣ ਔਜਲਾ ਅਤੇ ਪਲਕ ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਹਨ । ਕਰਣ ਔਜਲਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਆਪਣੇ ਮਾਪਿਆਂ ਨੂੰ ਬਚਪਨ ‘ਚ ਹੀ ਗੁਆ ਦੇਣ ਵਾਲੇ ਕਰਣ ਔਜਲਾ ਨੂੰ ਉਸ ਦੇ ਚਾਚਾ ਜੀ ਨੇ ਹੀ ਪਾਲਿਆ ਹੈ ।

karan aujla's wife palak

ਹੋਰ ਪੜ੍ਹੋ : ਗਾਇਕ ਸ਼੍ਰੀ ਬਰਾੜ ਨੂੰ ਮਿਲ ਰਹੀਆਂ ਧਮਕੀਆਂ, ਗਾਇਕ ਨੇ ਲਾਈਵ ਹੋ ਕੇ ਕਿਹਾ ‘ਸਾਲ ‘ਚ 8 ਵਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼’

ਜਿਸ ਦਾ ਜ਼ਿਕਰ ਉਨ੍ਹਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਪੋਸਟਾਂ ‘ਚ ਕੀਤਾ ਜਾਂਦਾ ਹੈ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਨਾਮ ਕਮਾਉਣ ਦੇ ਲਈ ਬਹੁਤ ਮਿਹਨਤ ਕੀਤੀ ਹੈ । ਕਰਣ ਔਜਲਾ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਭੈਣਾਂ ਵੀ ਹਨ ਜੋ ਕਿ ਵਿਦੇਸ਼ ‘ਚ ਰਹਿੰਦੀਆਂ ਹਨ ।

Karan Aujla

ਹਿੱਟ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਹਨ ਕਰਣ ਔਜਲਾ

ਕਰਣ ਔਜਲਾ ਜ਼ਿਆਦਾਤਰ ਗੀਤ ਖੁਦ ਹੀ ਲਿਖਦੇ ਹਨ । ਉਨ੍ਹਾਂ ਦਾ ਹਰ ਗੀਤ ਹਿੱਟ ਹੁੰਦਾ ਹੈ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਕਰਣ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network