ਇੱਕ ਮਹੀਨੇ ਦੀ ਹੋਈ ਕਰਣ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦੀ ਧੀ, ਕੇਕ ਕੱਟ ਕੇ ਕੀਤਾ ਸੈਲੀਬ੍ਰੇਟ

Written by  Shaminder   |  December 13th 2022 04:12 PM  |  Updated: December 13th 2022 04:12 PM

ਇੱਕ ਮਹੀਨੇ ਦੀ ਹੋਈ ਕਰਣ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦੀ ਧੀ, ਕੇਕ ਕੱਟ ਕੇ ਕੀਤਾ ਸੈਲੀਬ੍ਰੇਟ

ਕਰਣ ਸਿੰਘ ਗਰੋਵਰ (Karan Singh Grover) ਅਤੇ ਬਿਪਾਸ਼ਾ ਬਾਸੂ (Bipasha Basu) ਜੋ ਕਿ ਵਿਆਹ ਤੋਂ ਕਈ ਸਾਲਾਂ ਬਾਅਦ ਮਾਪੇ ਬਣੇ ਹਨ । ਬਿਪਾਸ਼ਾ ਬਾਸੂ ਨੇ ਇੱਕ ਮਹੀਨਾ ਪਹਿਲਾਂ ਧੀ ਨੂੰ ਜਨਮ ਦਿੱਤਾ ਸੀ । ਜਿਸ ਦਾ ਨਾਮ ਉਨ੍ਹਾਂ ਨੇ ਦੇਵੀ ਰੱਖਿਆ ਹੈ । ਦੇਵੀ ਦੇ ਜਨਮ ਨੂੰ ਇੱਕ ਮਹੀਨਾ ਪੂਰਾ ਹੋਣ ਤੋਂ ਬਾਅਦ ਬਿਪਾਸ਼ਾ ਬਾਸੂ ਅਤੇ ਕਰਣ ਸਿੰਘ ਗਰੋਵਰ ਨੇ ਕੇਕ ਕੱਟ ਕੇ ਜਸ਼ਨ ਮਨਾਇਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

bipasha basu shared cute pic of daughter devi image source: Instagram

ਹੋਰ ਪੜ੍ਹੋ : ਨਛੱਤਰ ਗਿੱਲ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਵੈਡਿੰਗ ਐਨੀਵਰਸੀ ‘ਤੇ ਭਾਵੁਕ ਹੋਇਆ ਗਾਇਕ, ਕਿਹਾ ‘ਬਿੰਦਰ ਸ਼ਾਇਦ ਤੈਨੂੰ ਯਾਦ ਹੈ ਕਿ ਨਹੀਂ…’

ਬਿਪਾਸ਼ਾ ਬਾਸੂ ਨੇ ਵੀ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਕਰਣ ਸਿੰਘ ਗਰੋਵਰ ਦੇ ਨਾਲ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ ।ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਦੇਵੀ ਇੱਕ ਮਹੀਨੇ ਦੀ ਹੋ ਗਈ, ਸਭ ਦਾ ਧੰਨਵਾਦ ਜੋ ਦੇਵੀ ਨੂੰ ਪਿਆਰ ਕਰਦੇ ਹਨ ਅਤੇ ਆਸ਼ੀਰਵਾਦ ਦਿੰਦੇ ਰਹਿੰਦੇ ਹਨ, ਅਸੀਂ ਸਭ ਦੇ ਬਹੁਤ ਧੰਨਵਾਦੀ ਹਾਂ’।

Bipasha Basu-Karan Singh Grover take daughter Devi home image source: instagram

ਹੋਰ ਪੜ੍ਹੋ :  ਮੰਜੇ ਦੀ ਪੈਂਦ ਕੱਸਦੇ ਜਸਬੀਰ ਜੱਸੀ ਨੂੰ ਆਈ ਮਾਂ ਦੀ ਯਾਦ, ਮਾਂ ਦੇ ਹੱਥਾਂ ਦਾ ਬਣਾਇਆ ਮੰਜਾ ਵੇਖ ਹੋਏ ਭਾਵੁਕ, ਕਿਹਾ ‘ਮਾਂ ਤੇਰੀ ਘਾਟ ਨੇ ਮੈਨੂੰ ਅੱਥਰੂਆਂ ਨਾਲ ਭਰ ਦਿੱਤਾ’

ਪ੍ਰਸ਼ੰਸਕ ਵੀ ਇਸ ਵੀਡੀਓ ‘ਤੇ ਆਪੋ ਆਪਣਾ ਰਿਐਕਸ਼ਨ ਦੇ ਰਹੇ ਹਨ ।ਬਿਪਾਸ਼ਾ ਬਾਸੂ ਅਤੇ ਕਰਣ ਸਿੰਘ ਗਰੋਵਰ ਦੇਵੀ ਦੇ ਜਨਮ ਤੋਂ ਬਾਅਦ ਹੀ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੇ ਹਨ । ਬਿਪਾਸ਼ਾ ਬਾਸੂ ਅਤੇ ਕਰਣ ਸਿੰਘ ਗਰੋਵਰ ਨੇ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਸੀ ਅਤੇ ਵਿਆਹ ਤੋਂ ਕਈ ਸਾਲ ਬਾਅਦ ਦੋਵੇਂ ਇੱਕ ਧੀ ਦੇ ਮਾਪੇ ਬਣੇ ਹਨ ।

Image Source: Instagram

ਦੋਨਾਂ ਨੇ ਲਵ ਮੈਰਿਜ ਕਰਵਾਈ ਹੈ, ਪਰ ਬਿਪਾਸ਼ਾ ਨੇ ਕਰਣ ਦੇ ਨਾਲ ਵਿਆਹ ਕਰਵਾਉਣ ਦੇ ਲਈ ਆਪਣੇ ਮਾਪਿਆਂ ਨੂੰ ਬੜੀ ਮੁਸ਼ਕਿਲ ਦੇ ਨਾਲ ਰਾਜ਼ੀ ਕੀਤਾ ਸੀ ।

 

View this post on Instagram

 

A post shared by Bipasha Basu (@bipashabasu)

You May Like This
DOWNLOAD APP


© 2023 PTC Punjabi. All Rights Reserved.
Powered by PTC Network