
ਫਰਵਰੀ ਮਹੀਨੇ ‘ਚ ਕਰੀਨਾ ਕਪੂਰ ਖ਼ਾਨ ਨੇ ਦੂਜੇ ਬੇਟੇ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਹਰ ਕੋਈ ਬੱਚੇ ਦੀ ਝਲਕ ਦੇਖਣਾ ਚਾਹੁੰਦਾ ਹੈ। ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੀ ਕਰੀਨਾ ਕਪੂਰ ਖ਼ਾਨ ਨੇ ਆਪਣੇ ਵੱਡੇ ਬੇਟੇ ਤੇ ਨੰਨ੍ਹੇ ਸ਼ੈੱਫ ਤੈਮੂਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਉਨ੍ਹਾਂ ਨੇ ਤੈਮੂਰ ਵੱਲੋਂ ਬਣੀਆਂ ਕੂਕਿਜ਼ ਦੀਆਂ ਤਸਵੀਰਾਂ ਨੂੰ ਪੋਸਟ ਕੀਤਾ ਹੈ।


ਜੀ ਹਾਂ ਤੈਮੂਰ ਨੇ ਕੂਕਿਜ਼ ਦੇ ਰੂਪ ‘ਚ ਆਪਣੀ ਤੇ ਆਪਣੇ ਨਵਜੰਮੇ ਭਰਾ ਦੇ ਨਾਲ ਮੰਮੀ ਕਰੀਨਾ, ਪਾਪਾ ਸੈਫ ਦੀ ਝਲਕ ਨੂੰ ਪੇਸ਼ ਕੀਤਾ ਹੈ। ਕਰੀਨਾ ਕੂਪਰ ਖ਼ਾਨ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰੇ MEN ਇੱਕ ਫਰੇਮ ਵਿੱਚ.. ਕਾਫ਼ੀ ਚੰਗੀ ਲੱਗ ਰਹੀ ਹੈ.. #ChefTim #FavouriteBoys’ । ਕੁਝ ਹੀ ਸਮੇਂ ਚ ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਪ੍ਰਸ਼ੰਸਕ ਤੇ ਬਾਲੀਵੁੱਡ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

ਜੇ ਗੱਲ ਕਰੀਏ ਕਰੀਨਾ ਕਪੂਰ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਨੇ । ਉਹ ਜਲਦ ਐਕਟਰ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ।

View this post on Instagram