
ਆਪਣੀ ਕਿਊਟਨੈੱਸ ਕਰਕੇ ਚਰਚਾ ‘ਚ ਰਹਿਣ ਵਾਲਾ ਤੈਮੂਰ ਅਲੀ ਖ਼ਾਨ (Taimur Ali Khan) ਅੱਜ ਪੰਜ ਸਾਲ ਦਾ ਹੋ ਗਿਆ ਹੈ ।ਉਸ ਦੇ ਜਨਮ ਦਿਨ (Birthday) ‘ਤੇ ਉਸ ਦੀ ਮੰਮੀ ਕਰੀਨਾ ਕਪੂਰ (Kareena Kapoor) ਨੇ ਉਸ ਦੇ ਪਹਿਲੀ ਵਾਰ ਤੁਰਨ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਰੀਨਾ ਕਪੂਰ ਖ਼ਾਨ ਨੇ ਇੱਕ ਨੋਟ ਵੀ ਲਿਖਿਆ ਹੈ । ਜਿਸ ‘ਚ ਉਸ ਨੇ ਲਿਖਿਆ ਕਿ ‘ਤੇਰਾ ਪਹਿਲਾ ਕਦਮ, ਤੇਰਾ ਪਹਿਲੀ ਵਾਰ ਡਿੱਗਣਾ। ਮੈਂ ਇਸ ਨੂੰ ਬਹੁਤ ਹੀ ਮਾਣ ਦੇ ਨਾਲ ਰਿਕਾਰਡ ਕੀਤਾ, ਪਰ ਇਹ ਤੇਰਾ ਪਹਿਲੀ ਵਾਰ ਜਾਂ ਆਖਰੀ ਵਾਰ ਡਿੱਗਣਾ ਨਹੀਂ ਹੈ ਮੇਰੇ ਬੇਟੇ, ਪਰ ਮੈਂ ਇੱਕ ਗੱਲ ਪੱਕਾ ਜਾਣਦੀ ਹਾਂ…ਤੂੰ ਹਮੇਸ਼ਾ ਆਪਣੇ ਆਪ ਨੂੰ ਉੱਪਰ ਚੁੱਕੇਗਾਂ।

ਹੋਰ ਪੜ੍ਹੋ : ਅਦਾਕਾਰਾ ਕਾਜਲ ਅਗਰਵਾਲ ਦੇ ਪ੍ਰੈਗਨੇਂਟ ਹੋਣ ਦੀਆਂ ਖ਼ਬਰਾਂ, ਬੇਬੀ ਬੰਪ ਦੇ ਨਾਲ ਤਸਵੀਰ ਵਾਇਰਲ
ਵੱਡੀਆਂ ਪੁਲਾਂਘਾ ਪੁੱਟੋਗੇ ਅਤੇ ਸਿਰ ਉੱਚਾ ਕਰਕੇ ਜੀਓਗੇ । ਕਿਉਂਕਿ ਤੂੰ ਮੇਰਾ ਟਾਈਗਰ ਹੈਂ। ਜਨਮ ਦਿਨ ਮੁਬਾਰਕ ਮੇਰੇ ਦਿਲ ਦੀ ਧੜਕਣ…ਮੇਰਾ ਟਿਮ ਟਿਮ ਤੇਰੇ ਵਰਗਾ ਕੋਈ ਨਹੀਂ ਮੇਰਾ ਬੇਟਾ’। ਕਰੀਨਾ ਕਪੂਰ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਤੋਂ ਬਾਅਦ ਅੰਮ੍ਰਿਤਾ ਅਰੋੜਾ ਨੇ ਵੀ ਤੈਮੂਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਅੰਮ੍ਰਿਤਾ ਅਰੋੜਾ ਨੇ ਲਿਖਿਆ ਕਿ ‘ਸਾਡੀ ਜਾਨ ਨੂੰ ਜਨਮ ਦਿਨ ਦੀ ਵਧਾਈ ਹੋਵੇ’।ਭੂਆ ਸੋਹਾ ਅਲੀ ਖ਼ਾਨ ਨੇ ਵੀ ਲਿਖਿਆ ਕਿ ਹੈਪੀ ਬਰਥਡੇ ਟਿਮ, ਡਿੱਗਣਾ ਅਤੇ ਉੱਠਣਾ’। ਕਰੀਨਾ ਅਤੇ ਸੈਫ ਅਲੀ ਖ਼ਾਨ ਦੇ ਲਾਡਲੇ ਦੀਆਂ ਤੈਮੂਰ ਦੀਆਂ ਵੀਡੀਓ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਦੋਵਾਂ ਦੇ ਬੇਟੇ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੇ ਜਾਂਦੇ ਹਨ । ਤੈਮੂਰ ਅਲੀ ਖ਼ਾਨ ਅਜਿਹਾ ਸਟਾਰ ਕਿੱਡ ਹੈ ਜਿਸ ਦੀ ਇੱਕ ਝਲਕ ਪਾਉਣ ਦੇ ਲਈ ਲੋਕ ਬੇਤਾਬ ਰਹਿੰਦੇ ਹਨ ਅਤੇ ਹੁਣ ਤੈਮੂਰ ਦੇ ਛੋਟੇ ਭਰਾ ਜੇਹ ਅਲੀ ਖ਼ਾਨ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ ।
View this post on Instagram