
ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਨੇ ਆਪਣੇ ਦੂਸਰੇ ਬੇਟੇ ਦੇ ਨਾਂਅ ’ਤੇ ਹਾਲੇ ਵੀ ਸਸਪੈਂਸ ਰੱਖਿਆ ਹੋਇਆ ਹੈ । ਇਸ ਸਭ ਦੇ ਚਲਦੇ ਕਰੀਨਾ ਨੇ ਦੋਹਾਂ ਬੇਟਿਆਂ ਦੀ ਬਹੁਤ ਹੀ ਖੂਬਸੁਰਤ ਤਸਵੀਰ ਸਾਂਝੀ ਕੀਤੀ ਹੈ । ਤਸਵੀਰ ਕੁਝ ਹੀ ਮਿੰਟਾਂ ਵਿੱਚ ਵਾਇਰਲ ਹੋ ਗਈ ਹੈ । ਇਸ ਤਸਵੀਰ ਵਿੱਚ ਕਰੀਨਾ ਨੇ ਆਪਣੇ ਬੇਟੇ ਦਾ ਚਿਹਰਾ ਛੁਪਾ ਦਿੱਤਾ ਹੈ ।

ਹੋਰ ਪੜ੍ਹੋ :
ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟ ‘ਚ ਲੱਗੀ ਅੱਗ, ਕਿਸਾਨਾਂ ਦੀ ਕਾਰ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ

ਕਰੀਨਾ ਨੇ ਆਪਣੇ ਬੇਟੇ ਦੀ ਤਸਵੀਰ ਤਾਂ ਸ਼ੇਅਰ ਕੀਤੀ ਹੈ ਪਰ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਬੇਟੇ ਦੀ ਪਹਿਲੀ ਝਲਕ ਨਹੀਂ ਦਿਖਾਈ । ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੈਫ ਤੇ ਤੈਮੂਰ ਛੋਟੇ ਪਟੌਦੀ ਨਾਲ ਖੇਡ ਰਹੇ ਹਨ । ਕਰੀਨਾ ਨੇ ਇਸ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ।

ਉਸ ਨੇ ਲਿਖਿਆ ਹੈ ‘ਮੇਰਾ ਵੀਕਐਂਡ ਇਸ ਤਰ੍ਹਾਂ ਦਾ ਰਹਿੰਦਾ ਹੈ …ਤੁਹਾਡਾ ਕਿਸ ਤਰ੍ਹਾਂ ਦਾ ਰਹਿੰਦਾ ਹੈ ?’ ਤਸਵੀਰ ਦੇ ਕਮੈਂਟ ਬਾਕਸ ਵਿੱਚ ਕਰੀਨਾ ਦੇ ਪ੍ਰਸ਼ੰਸਕ ਛੋਟੇ ਪਟੌਦੀ ਦੀ ਪਹਿਲੀ ਝਲਕ ਦਿਖਾਉਣ ਦੀ ਮੰਗ ਕਰ ਰਹੇ ਹਨ । ਪਰ ਕਰੀਨਾ ਪ੍ਰਸ਼ੰਸਕਾਂ ਦੀ ਇਸ ਮੰਗ ਨੂੰ ਛੇਤੀ ਪੂਰਾ ਕਰਨ ਵਾਲੀ ਨਹੀਂ ।