ਕਰੀਨਾ ਕਪੂਰ ਦੇ ਬੇਟੇ ਜੇਹ ਅਲੀ ਖ਼ਾਨ ਦਾ ਕਿਊਟ ਵੀਡੀਓ ਵਾਇਰਲ, ਕਾਰ ਚਲਾਉਂਦਾ ਨਜ਼ਰ ਆਇਆ ਨੰਨ੍ਹਾ ਜੇਹ

written by Shaminder | April 23, 2022

ਕਰੀਨਾ ਕਪੂਰ (Kareena Kapoor) ਦੇ ਛੋਟੇ ਬੇਟੇ ਜੇਹ ਅਲੀ ਖ਼ਾਨ (Jeh Ali khan) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਵੀਡੀਓ ਮੁੜ ਤੋਂ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਨੰਨ੍ਹਾ ਜੇਹ ਅਲੀ ਖ਼ਾਨ ਛੋਟੀ ਜਿਹੀ ਕਾਰ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।

Taimur and jeh ali khan image from instagram

ਹੋਰ ਪੜ੍ਹੋ : ਕਰੀਨਾ ਕਪੂਰ ਦਾ ਬੇਟੇ ਜੇਹ ਅਲੀ ਖ਼ਾਨ ਦੇ ਨਾਲ ਕਿਊਟ ਵੀਡੀਓ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਦੌਰਾਨ ਜੇਹ ਅਲੀ ਖ਼ਾਨ ਦਾ ਵੱਡਾ ਭਰਾ ਤੈਮੂਰ ਅਲੀ ਖ਼ਾਨ ਮੀਡੀਆ ਨੂੰ ਵੇਖ ਕੇ ਗੁੱਸੇ ‘ਚ ਆ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਹੁਣ ‘ਬਸ ਕਰੋ ਦਾਦਾ’ । ਇਸ ਤੋਂ ਬਾਅਦ ਕਰੀਨਾ ਕਪੂਰ ਤੈਮੂਰ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ ਅਤੇ ਉਸ ਨੂੰ ਅੰਦਰ ਜਾਣ ਲਈ ਆਖਦੀ ਹੈ । ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ ।

kareena kapoor and taimur ali khan-min

ਕਰੀਨਾ ਕਪੂਰ ਦੇ ਬੇਟਿਆਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਹਨ ਅਤੇ ਇਨ੍ਹਾਂ ਵੀਡੀਓਜ਼ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ । ਜੇਹ ਅਲੀ ਖ਼ਾਨ ਦਾ ਇਸ ਵੀਡੀਓ ‘ਚ ਕਿਊਟ ਅੰਦਾਜ਼ ਵੀ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ । ਇਸ ਤੋਂ ਪਹਿਲਾਂ ਉਹ ਭਰਾ ਰਣਬੀਰ ਕਪੂਰ ਦੇ ਵਿਆਹ ਦੇ ਦੌਰਾਨ ਖੂਬ ਚਰਚਾ ‘ਚ ਰਹੀ ਸੀ ।

 

View this post on Instagram

 

A post shared by Viral Bhayani (@viralbhayani)

You may also like