ਕਾਰਤਿਕ ਆਰੀਅਨ ਨੇ ਫ਼ਿਲਮ ‘Shehzada’ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ- ‘ਦੁਨੀਆ ਦਾ ਸਭ ਤੋਂ ਗਰੀਬ ਪ੍ਰਿੰਸ’

written by Lajwinder kaur | October 13, 2021 04:33pm

ਕਾਰਤਿਕ ਆਰੀਅਨ (karthik aryan)  ਨੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰਦੇ ਹੋਏ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨਜ਼ਰ ਆਵੇਗੀ ਕ੍ਰਿਤੀ ਸੈਨਨ। ਜੀ ਹਾਂ ਦੋਵਾਂ ਕਲਾਕਾਰਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਲਾਡੀ ਚਾਹਲ ਦਾ ਨਵਾਂ ਗੀਤ ‘CHORI DA PISTOL’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਪਰਮੀਸ਼ ਵਰਮਾ ਤੇ ਈਸ਼ਾ ਰਿਖੀ ਦੀ ਲਵ ਕਸਿਮਟਰੀ

kartik aaryan shared his next movie shehzada poster with fans Image Source: instagram

ਕਾਰਤਿਕ ਆਰੀਅਨ ਨੇ ਲਿਖਿਆ ਹੈ- ‘#Shehzada 👑 ਦੁਨੀਆ ਕਾ ਸਬਸੇ ਗਰੀਬ ਪ੍ਰਿੰਸ ❤️’ ਇਸ ਟੈਗ ਲਾਈਨ ਤੋਂ ਬਾਅਦ ਪ੍ਰਸ਼ੰਸਕਾਂ ਦੀ ਉਤਸੁਕਤਾ ਵੱਧ ਗਈ ਇਸ ਫ਼ਿਲਮ ਨੂੰ ਲੈ ਕੇ । ਉਧਰ ਕ੍ਰਿਤੀ ਸੈਨਨ ਨੇ ਵੀ ਕਿਹਾ ਹੈ ਕਿ ਉਹ ਬਹੁਤ ਖੁਸ਼ ਨੇ ਇਸ ਫ਼ਿਲਮ ਦਾ ਹਿੱਸ ਬਣ ਕੇ ।ਫੈਨਜ਼ ਤੇ ਕਲਾਕਾਰ ਕਮੈਂਟ ਕਰਕੇ ਟੀਮ ਨੂੰ ਵਧਾਈਆਂ ਦੇ ਰਹੇ ਹਨ। ਦੱਸ ਦਈਏ ਫ਼ਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ।

kirti sannon and kartik aryan Image Source: instagram

ਹੋਰ ਪੜ੍ਹੋ : ਅਦਾਕਾਰਾ ਰਕੁਲਪ੍ਰੀਤ ਸਿੰਘ ਤੇ ਐਕਟਰ ਜੈਕੀ ਭਗਨਾਨੀ ਕਰ ਰਹੇ ਨੇ ਇੱਕ-ਦੂਜੇ ਨੂੰ ਡੇਟ, ਜਨਮਦਿਨ ‘ਤੇ ਪੋਸਟ ਪਾ ਕੇ ਕੀਤਾ ਰਿਲੇਸ਼ਨਸ਼ਿਪ ਦਾ ਖੁਲਾਸਾ

ਕਾਰਤਿਕ ਦੀ ‘ਸ਼ਹਿਜ਼ਾਦਾ’, ਅੱਲੂ ਅਰਜੁਨ ਦੇ ਜਨਵਰੀ 2020 ਦੇ ਤੇਲਗੂ ਬਲਾਕਬਸਟਰ ਦਾ ਹਿੰਦੀ ਰੀਮੇਕ ਹੈ । ਇਸ ਫ਼ਿਲਮ ਦਾ ਨਿਰਦੇਸ਼ਨ ਰੋਹਿਤ ਧਵਨ ਕਰਨਗੇ । ਭੂਸ਼ਨ ਕੁਮਾਰ, Allu Arvind ਅਤੇ ਅਮਨ ਗਿੱਲ ਦੁਆਰਾ ਨਿਰਮਿਤ ਇਹ ਫ਼ਿਲਮ 4 ਨਵੰਬਰ, 2022 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।

 

 

View this post on Instagram

 

A post shared by Kriti (@kritisanon)

 

You may also like