ਵਿੱਕੀ ਕੌਸ਼ਲ ਦੇ ਨਾਲ ਰੋਮਾਂਟਿਕ ਹੋਈ ਕੈਟਰੀਨਾ ਕੈਫ, ਤਸਵੀਰ ਕੀਤੀ ਸਾਂਝੀ

written by Shaminder | September 21, 2022 10:24am

ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ (Katrina Kaif) ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜਿਸ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਤਸਵੀਰ ਨੂੰ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਵਿੱਕੀ ਦੇ ਹੱਥਾਂ ‘ਚ ਹੱਥ ਪਾਈ ਨਜ਼ਰ ਆ ਰਹੀ ਹੈ ।

Finally! Vicky Kaushal, Katrina Kaif will feature together on screen soon Image Source: Twitter

ਹੋਰ ਪੜ੍ਹੋ : ਕਿਸ–ਕਿਸ ਨੂੰ ਯਾਦ ਹੈ ‘ਸੋਨਪਰੀ’ ਸੀਰੀਅਲ ਦੀ ਅਦਾਕਾਰਾ ਮ੍ਰਿਣਾਲ ਕੁਲਕਰਣੀ, ਬਦਲ ਚੁੱਕਿਆ ਹੈ ਅਦਾਕਾਰਾ ਦਾ ਪੂਰਾ ਲੁੱਕ

ਇਸ ਤੋਂ ਪਹਿਲਾਂ ਵੀ ਅਦਾਕਾਰਾ ਅਕਸਰ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਦਿਖਾਈ ਦਿੰਦੀ ਹੈ । ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।

Vicky Kaushal , Image Source : Instagram

ਹੋਰ ਪੜ੍ਹੋ : ਇੰਦਰਜੀਤ ਨਿੱਕੂ ਦੀ ਆਵਾਜ਼ ‘ਚ ਫ਼ਿਲਮ ‘ਕ੍ਰਿਮੀਨਲ’ ਦਾ ਨਵਾਂ ਗੀਤ ‘ਪਿਆਰ ਦੀ ਗੱਲ’ ਹੋਇਆ ਰਿਲੀਜ਼

ਕੈਟਰੀਨਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਪਹਿਲਾਂ ਰਣਬੀਰ ਕਪੂਰ ਦੇ ਨਾਲ ਨਾਂਅ ਜੁੜਿਆ ਸੀ ਅਤੇ ਦੋਨਾਂ ਦੇ ਅਫੇਅਰ ਦੀਆਂ ਖੂਬ ਖ਼ਬਰਾਂ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਸਨ ।ਪਰ ਰਣਬੀਰ ਦੀ ਮਾਂ ਨੀਤੂ ਕਪੂਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ।

Katrina Kaif ,, Image Source : Instagram

ਜਿਸ ਦੇ ਚੱਲਦਿਆਂ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਸੀ । ਇਸ ਤੋਂ ਬਾਅਦ ਰਣਬੀਰ ਨੇ ਆਲੀਆ ਭੱਟ ਅਤੇ ਕੈਟਰੀਨਾ ਨੇ ਵਿੱਕੀ ਕੌਸ਼ਲ ਨੂੰ ਆਪਣਾ ਹਮਸਫ਼ਰ ਬਣਾਇਆ । ਦੋਵੇਂ ਹੈਪਿਲੀ ਮੈਰਿਡ ਲਾਈਫ ਇਨਜੁਆਏ ਕਰ ਰਹੇ ਹਨ । ਇਸ ਦੇ ਨਾਲ ਹੀ ਰਣਬੀਰ ਨੇ ਤਾਂ ਗੁੱਡ ਨਿਊਜ਼ ਵੀ ਦੇ ਦਿੱਤੀ ਹੈ । ਕਿਉਂਕਿ ਜਲਦ ਹੀ ਉਹ ਪਾਪਾ ਬਣਨ ਵਾਲੇ ਹਨ ।

 

View this post on Instagram

 

A post shared by CineRiser (@cineriserofficial)

You may also like