ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਕੈਟਰੀਨਾ ਕੈਫ ਜ਼ਿੰਦਗੀ ‘ਚ ਕਦੇ ਨਹੀਂ ਗਈ ਸਕੂਲ, ਜਾਣੋ ਕੀ ਸੀ ਕਾਰਨ

written by Shaminder | January 24, 2022

ਕੈਟਰੀਨਾ ਕੈਫ (Katrina Kaif)  ਅੱਜ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ । ਉਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਪਰ ਕੀ ਤੁਸੀਂ ਜਾਣਦੇ ਹੋ ਕਿ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਅਦਾਕਾਰਾ (Actress) ਕਦੇ ਵੀ ਸਕੂਲ ਨਹੀਂ ਗਈ ।ਪਰ ਫ਼ਿਲਮਾਂ ‘ਚ ਅੰਗਰੇਜ਼ੀ ਬੋਲਣ ਵਾਲੀ ਇਹ ਅਦਾਕਾਰਾ ਨੁੰ ਕਦੇ ਵੀ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ । ਅਦਾਕਾਰਾ ਦੇ ਪਿਤਾ ਮੁਹੰਮਦ ਕੈਫ ਕਸ਼ਮੀਰੀ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਸਨ, ਜਦੋਂਕਿ ਮਾਂ ਸੁਜ਼ੈਨ ਬ੍ਰਿਟਿਸ਼ ਮੂਲ ਦੀ ਰਹਿਣ ਵਾਲੀ ਸੀ ।

vicky kaushal katrina kaif image From instagram

ਹੋਰ ਪੜ੍ਹੋ : ਨੀਰੂ ਬਾਜਵਾ ਨੇ ਜੁੜਵਾ ਧੀਆਂ ਦਾ ਮਨਾਇਆ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ

ਕੈਟਰੀਨਾ ਕੈਫ ਦਾ ਪਰਿਵਾਰ ਕਾਫੀ ਵੱਡਾ ਹੈ, ਵਿਆਹ ਤੋਂ ਬਾਅਦ ਕੈਟਰੀਨਾ ਕੈਫ ਦੇ ਮਾਤਾ ਪਿਤਾ ਵੱਖੋ ਵੱਖ ਹੋ ਗਏ ਸਨ ।ਜਿਸ ਕਾਰਨ ਕੈਟਰੀਨਾ ਨੂੰ ਆਰਥਿਕ ਤੌਰ ‘ਤੇ ਤਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੀ । ਇਸੇ ਕਾਰਨ ਉਸ ਦੀ ਪੜ੍ਹਾਈ ਵੀ ਨਾ ਹੋ ਸਕੀ ।ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੈਟਰੀਨਾ ਕੈਫ ਦਾ ਬਚਪਨ ਲਗਪਗ 18  ਦੇਸ਼ਾਂ 'ਚ ਬੀਤਿਆ।

katrina kaif image From instagram

ਕੈਟਰੀਨਾ ਕੈਫ ਲਗਾਤਾਰ ਯਾਤਰਾ ਕਾਰਨ ਕਦੇ ਵੀ ਸਕੂਲ ਨਹੀਂ ਜਾ ਸਕੀ, ਹਾਲਾਂਕਿ ਉਸ ਨੂੰ ਪੜ੍ਹਾਉਣ ਲਈ ਇੱਕ ਹੋਮ ਟਿਊਟਰ ਰੱਖਿਆ ਗਿਆ ਸੀ। ਕੈਟਰੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 14 ਸਾਲ ਦੀ ਉਮਰ ਵਿੱਚ ਇੱਕ ਮਾਡਲ ਵਜੋਂ ਕੀਤੀ ਸੀ। ਕੈਟਰੀਨਾ ਕੈਫ ਨੂੰ ਆਰਥਿਕ ਤੌਰ ‘ਤੇ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ । ਜਿਸ ਕਾਰਨ ਉਸ ਨੇ ਬਹੁਤ ਹੀ ਛੋਟੀ ਉਮਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।

 

View this post on Instagram

 

A post shared by Katrina Kaif (@katrinakaif)

ਕੈਟਰੀਨਾ ਕੁਝ ਸਾਲਾਂ ਬਾਅਦ ਮੁੰਬਈ ਆ ਗਈ ਅਤੇ ਇੱਥੇ ਵੀ ਮਾਡਲਿੰਗ ਕਰਦੀ ਰਹੀ ਹੈ ਅਤੇ ਇੱਥੇ ਹੀ ਉਸ ਨੂੰ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਜਿਸ ਤੋਂ ਬਾਅਦ ਕੈਟਰੀਨਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਕੈਟਰੀਨਾ ਕੈਫ ਵਿੱਕੀ ਕੌਸ਼ਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੀ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।

 

You may also like