ਕੌਰ ਬੀ ਨੇ ਸਿੱਧੂ ਮੂਸੇਵਾਲਾ ਦੀ ਮੰਗੇਤਰ ਦੇ ਦਰਦ ਨੂੰ ਕੀਤਾ ਬਿਆਨ, ਕਿਹਾ ‘ਇਹ ਵੇਖ ਨਹੀਂ ਹੁੰਦਾ’

written by Shaminder | June 17, 2022

ਸਿੱਧੂ ਮੂਸੇਵਾਲਾ (Sidhu Moose Wala ) ਦਾ ਦਿਹਾਂਤ ਹੋ ਚੁੱਕਿਆ ਹੈ ਪਰ ਕੁਝ ਲੋਕ ਹਨ ਜੋ ਸਿਰਫ਼ ਉਸ ਦੀਆਂ ਯਾਦਾਂ ਦੇ ਸਹਾਰੇ ਸਾਰੀ ਜਿੰਦਗੀ ਕੱਢਣਗੇ। ਉਨ੍ਹਾਂ ਵਿੱਚੋਂ ਹੀ ਇੱਕ ਹੈ ਸਿੱਧੂ ਮੂਸੇਵਾਲਾ ਦੀ ਮੰਗੇਤਰ । ਜਿਸ ਨੇ ਇਸੇ ਮਹੀਨੇ ਗਾਇਕ (Singer) ਦੇ ਨਾਲ ਲਾਵਾਂ ਲੈਣੀਆਂ ਸਨ । ਪਰ ਅਫਸੋਸ ਜਾਲਮ ਕਾਤਲਾਂ ਨੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਸਾਰੇ ਸੁਫ਼ਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ ।

ਹੋਰ ਪੜ੍ਹੋ : ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਰੱਖਦਾ ਸੀ ਸਿੱਧੂ ਮੂਸੇਵਾਲਾ, ਬਚਪਨ ‘ਚ ਗਾਉਂਦੇ ਦੀ ਤਸਵੀਰ ਵਾਇਰਲ, ਪ੍ਰਸ਼ੰਸਕ ਵੀ ਵੇਖ ਹੋਏ ਭਾਵੁਕ

ਕੌਰ ਬੀ ਨੇ ਸਿੱਧੂ ਮੂਸੇਵਾਲਾ ਦੀ ਮੰਗੇਤਰ ਨੂੰ ਲੈ ਕੇ ਇੱਕ ਪੋਸਟ ਇੰਸਟਾਗ੍ਰਾਮ ਅਕਾਊਂਟ ‘ਚ ਇੱਕ ਸਟੋਰੀ ਸ਼ੇਅਰ ਕੀਤੀ ਹੈ । ਇਸ ‘ਚ ਗਾਇਕਾ ਨੇ ਲਿਖਿਆ ਕਿ ‘ਇੱਕ ਕੁੜੀ ਦੇ ਏਨੇ ਸੋਹਣੇ ਸੁਫ਼ਨੇ ਟੁੱਟ ਗਏ ਆ । ਜਿਹੜਾ ਬੰਦਾ ਉਸ ਦਾ ਜਵਾਕਾਂ ਵਾਂਗ ਕੇਅਰ ਕਰਦਾ ਰਿਹਾ ਹੋਵੇ ਉਹਦੇ ਨਾਲ ਡੋਲੀ ‘ਚ ਚੜ ਉਹਦੇ ਘਰ ਜਾਣ ਤੋਂ ਪਹਿਲਾਂ ਹੀ ਰੱਬ ਸਭ ਖੋਹ ਲਵੇ ।

kaur b song-min image from kaur b song

ਹੋਰ ਪੜ੍ਹੋ : ਪ੍ਰੇਮ ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤਾ ਗੀਤ ‘Ain’t Died In Vain’, ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਕੀਤਾ ਗਿਆ ਬਿਆਨ

ਉਹ ਦੁੱਖ ਮੈਂ ਸੱਚੀਂ ਨੇੜੇ ਤੋਂ ਸਮਝ ਸਕਦੀ ਹਾਂ, ਵੇਖ ਨਹੀਂ ਹੁੰਦਾ ।ਜੀ ਨਹੀਂ ਕਰਦਾ ਕੁਝ ਕਰਨ ਨੂੰ’। ਕੌਰ ਬੀ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਬਹੁਤ ਦੁਖੀ ਹੈ । ਉਸ ਨੇ ਕੁਝ ਦਿਨ ਪਹਿਲਾਂ ਵੀ ਇੱਕ ਪੋਸਟ ਸਾਂਝੀ ਕੀਤੀ ਸੀ ।ਜਿਸ ‘ਚ ਉਨ੍ਹਾਂ ਨੇ ਕਰਨ ਔਜਲਾ ਨੂੰ ਸਿੱਧੂ ਦੇ ਮਾਪਿਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਆਖਿਆ ਸੀ ।

kaur b react on sidhu Fiance ,,-min

ਕੌਰ ਬੀ ਵੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਹੁਤ ਜਿਆਦਾ ਦੁਖੀ ਹਨ ਅਤੇ ਲਗਾਤਾਰ ਸਿੱਧੂ ਮੂਸੇਵਾਲਾ ‘ਤੇ ਪੋਸਟਾਂ ਸਾਂਝੀਆਂ ਕਰ ਰਹੇ ਹਨ । ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

You may also like