
ਸਿੱਧੂ ਮੂਸੇਵਾਲਾ (Sidhu Moose Wala ) ਦਾ ਬੀਤੇ ਐਤਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਉਸ ਦੇ ਦਿਹਾਂਤ ਤੋਂ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਉਂਦਿਆਂ ਹੋਇਆਂ ਸ਼ੋਅ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੇ ਹਨ । ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਹਤਿਆਰਿਆਂ ਨੂੰ ਫੜਨ ਲਈ ਅਤੇ ਉਸ ਨੂੰ ਇਨਸਾਫ਼ ਦਿਵਾਉਣ ਦੀ ਮੰਗ ਵੀ ਪੰਜਾਬੀ ਸਿਤਾਰਿਆਂ ਦੇ ਵੱਲੋਂ ਕੀਤੀ ਗਈ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਪਿਤਾ ਨਾਲ ਪੰਜਾ ਲੜਾਉਂਦੇ ਦਾ ਵੀਡੀਓ ਵਾਇਰਲ, ਵੀਡੀਓ ਵੇਖ ਪ੍ਰਸ਼ੰਸਕ ਹੋ ਰਹੇ ਭਾਵੁਕ
ਗਾਇਕਾ ਕੌਰ ਬੀ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਸਿੱਧੂ ਮੂਸੇਵਾਲਾ ਦੇ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ ।ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਪਤਾ ਨਹੀਂ ਜਿਹੜਾ ਬੰਦਾ ਚੰਗਾ ਹੁੰਦਾ ਓਹੀ ਛੱਡ ਕੇ ਚਲਾ ਜਾਂਦਾ ।ਇੱਕ ਵਾਰ ਤਾਂ ਹਨੇਰਾ ਹੋ ਗਿਆ ਪਰ ਦਿਲ ਕਹਿੰਦਾ ਆਉਗਾ ਵਾਪਸ ਜਰੂਰ।
ਨਾ ਕੋਈ ਕੰਮ ਕਰਨ ਨੂੰ ਜੀ ਕਰਦਾ ਨਾ ਕਿਤੇ ਮਨ ਲੱਗ ਰਿਹਾ । ਪਰ ਸ਼ਾਇਦ ਅਸੀਂ ਸਭ ਥੋੜੇ ਦਿਨ ਤੱਕ ਠੀਕ ਹੋ ਜਾਵਾਂਗੇ । ਪਰ ਧਨ ਨੇ ਉਹ ਮਾਤਾ ਜੀ, ਬਾਪੂ ਜੀ ਜਿਨ੍ਹਾਂ ਨੇ ਉਮਰ ਕੱਢਣੀ ਇਸ ਦੁੱਖ ਨਾਲ।ਇਸ ਦੇ ਨਾਲ ਹੀ ਗਾਇਕਾ ਨੇ ਅੱਗੇ ਲਿਖਿਆ ਕਿ 15 ਦਿਨ ਦੀ ਮੁਲਾਕਾਤ 15 ਸਾਲ ਵਰਗੀ ਰਹੀ ।
ਉਸ ਨੇ ਕਿਹਾ ਸੀ ਮੈਡਮ ਤੁਹਾਡੇ ਗਾਣੇ ਬਹੁਤ ਸੁਣੇ, ਪਰ ਹੁਣ ਜਦੋਂ ਤੁਹਾਨੂੰ ਸੁਣਨ ਵਾਲੇ ਤੜਫ ਰਹੇ ਉਹ ਵੇਖ ਕੇ ਰਿਹਾ ਨਹੀਂ ਜਾਂਦਾ। ਇਸ ਤੋਂ ਇਲਾਵਾ ਕੌਰ ਬੀ ਨੇ ਕਰਨ ਔਜਲਾ ਨੂੰ ਵੀ ਟੈਗ ਕੀਤਾ ਹੈ ਕਿ ਇੱਕ ਵਾਰ ਇੱਕ ਮਿਲਿਓ ਜਰੂਰ ਇਨ੍ਹਾਂ ਮਾਪਿਆਂ ਨੂੰ । ਇਸ ਤੋਂ ਇਲਾਵਾ ਕੌਰ ਬੀ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਹੈ ।
View this post on Instagram