ਕੇਜੀਐੱਫ ਦੇ ਰਾਕੀ ਭਾਈ ਯਾਨੀ ਯਸ਼ ਦੇ ਹਮਸ਼ਕਲ ਦੀ ਵੀਡੀਓ ਹੋ ਰਹੀ ਵਾਇਰਲ, ਵੇਖ ਕੇ ਤੁਸੀਂ ਵੀ ਖਾ ਜਾਓਗੇ ਧੋਖਾ

written by Shaminder | July 25, 2022

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਅੱਜ ਅਸੀਂ ਤੁਹਾਨੂੰ ਸਾਊਥ ਅਦਾਕਾਰ ਯਸ਼ ਦੇ ਹਮਸ਼ਕਲ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ ਨੂੰ ਵੇਖ ਕੇ ਕੋਈ ਵੀ ਭੁਲੇਖਾ ਖਾ ਸਕਦਾ ਹੈ । ਜੀ ਹਾਂ ਕਿਸੇ ਵਿਆਹ ‘ਚ ਢੋਲ ਵਜਾਉਂਦੇ ਇਸ ਸ਼ਖਸ ਨੂੰ ਵੇਖ ਕੇ ਕੋਈ ਵੀ ਧੋਖਾ ਖਾ ਸਕਦਾ ਹੈ ।

KGF Chapter 2 actor Yash turns into ‘Tiger’ for his kids [Watch video] Image Source: Instagram

ਹੋਰ ਪੜ੍ਹੋ : ਅਦਾਕਾਰ ਸੰਨੀ ਦਿਓਲ ਦੇ ਨਾਲ ਵਾਪਰਿਆ ਹਾਦਸਾ, ਟ੍ਰੋਲ ਹੋਣ ਤੋਂ ਬਾਅਦ ਬਿਆਨ ਜਾਰੀ ਕਰਕੇ ਦੱਸਿਆ ਹਾਲ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯਸ਼ (Yash) ਦਾ ਇਹ ਹਮਸ਼ਕਲ ਕਿਸੇ ਵਿਆਹ ਸਮਾਗਮ ‘ਚ ਢੋਲ ਵਜਾ ਰਿਹਾ ਹੈ ਅਤੇ ਜਿਉਂ ਹੀ ਉਸ ਨੇ ਪੁੱਛੇ ਮੁੜ ਕੇ ਵੇਖਿਆ ਤਾਂ ਹਰ ਕੋਈ ਵੇਖ ਕੇ ਹੈਰਾਨ ਰਹਿ ਗਿਆ ਕਿ ਇਹ ਸੁਪਰ ਸਟਾਰ ਇਸ ਵਿਆਹ ‘ਚ ਢੋਲ ਕਿਉਂ ਵਜਾ ਰਿਹਾ ਹੈ ।

KGF Chapter 2 actor Yash turns into ‘Tiger’ for his kids [Watch video] Image Source: Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਵੱਲੋਂ ‘ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ’ ਦੇ ਨਾਲ ਕੀਤਾ ਗਿਆ ਸਨਮਾਨਿਤ

ਪਰ ਜਦੋਂ ਲੋਕਾਂ ਨੂੰ ਇਸ ਵੀਡੀਓ ਦੀ ਹਕੀਕਤ ਪਤਾ ਲੱਗੀ ਤਾਂ ਹਰ ਕੋਈ ਹੈਰਾਨ ਰਹਿ ਗਿਆ । ਕਿਉਂਕਿ ਇਹ ਯਸ਼ ਨਹੀਂ ਬਲਕਿ ਇੱਕ ਢੋਲ ਵਜਾਉਣ ਵਾਲਾ ਹੀ ਹੈ । ਇਸ ਤੋਂ ਪਹਿਲਾਂ ਵੀ ਕਈ ਅਦਾਕਾਰਾਂ ਦੇ ਹਮਸ਼ਕਲਾਂ ਦੇ ਵੀਡੀਓ ਸਾਹਮਣੇ ਆ ਚੁੱਕੇ ਹਨ ਜਿਸ ‘ਚ ਅਮਿਤਾਬ ਬੱਚਨ, ਐਸ਼ਵਰਿਆ ਰਾਏ, ਦਿਵਿਆ ਭਾਰਤੀ ਸਣੇ ਕਈ ਕਲਾਕਾਰ ਸ਼ਾਮਿਲ ਹਨ।

Ahead of 'KGF Chapter 2' release, Yash pens heartfelt note for his fans Image Source: Twitter

ਜਿਨ੍ਹਾਂ ਦੇ ਹਮਸ਼ਕਲਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਦੱਸ ਦਈਏ ਯਸ਼ ਆਪਣੀ ਫ਼ਿਲਮ ਕੇਜੀਐੱਫ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਹਨ । ਇਸ ਫ਼ਿਲਮ ਦਾ ਸੀਕਵੇਲ ਆਇਆ ਸੀ ਜੋ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ਅਤੇ ਇਸ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ।

 

View this post on Instagram

 

A post shared by RVCJ Media (@rvcjinsta)

You may also like