ਪਾਕਿਸਤਾਨ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਖਾਲਸਾ ਏਡ ਦੇ ਵਲੰਟੀਅਰ, ਵੀਡੀਓ ਕੀਤਾ ਸਾਂਝਾ

written by Shaminder | September 03, 2022 10:25am

ਪਾਕਿਸਤਾਨ ‘ਚ ਆਏ ਹੜ੍ਹਾਂ (Pakistan Flood) ਤੋਂ ਬਾਅਦ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ ।ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਦੀ ਜਾਨ ਜਾ ਚੁੱਕੀ ਹੈ । ਹਾਲਾਤਾਂ ਨੂੰ ਵਿਗੜਦੇ ਦੇਖ ਕੇ ਸਰਕਾਰ ਵੱਲੋਂ ਐਂਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ । ਬੀਤੇ ਦਿਨੀਂ ਵੀ ਇੱਕ ਸ਼ਖਸ ਦਾ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਰੋ-ਰੋ ਕੇ ਬੁਰਾ ਆਪਣਾ ਹਾਲ ਬਿਆਨ ਕਰ ਰਿਹਾ ਸੀ ।

khalsa Aid Image Source : Instagram

ਹੋਰ ਪੜ੍ਹੋ : ਆਲੀਆ ਭੱਟ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਹੈ ਉਤਸ਼ਾਹਿਤ, ਇਸ ਤਰ੍ਹਾਂ ਬ੍ਰਹਮਾਸਤਰ ਦੀ ਪ੍ਰਮੋਸ਼ਨ ਦੌਰਾਨ ਪਹਿਲੇ ਬੱਚੇ ਨੂੰ ਲੈ ਕੇ ਜਤਾਇਆ ਉਤਸ਼ਾਹ

ਉਹ ਦੱਸਦਾ ਨਜ਼ਰ ਆਇਆ ਸੀ ਕਿ ਉਨ੍ਹਾਂ ਦੇ ਕੋਲ ਖਾਣ ਲਈ ਭੋਜਨ ਨਹੀਂ ਹੈ । ਅਜਿਹੇ ਹਾਲਾਤਾਂ ‘ਚ ਖਾਲਸਾ ਏਡ ਦੀਆਂ ਟੀਮਾਂ ਵੀ ਮਦਦ ਲਈ ਪਾਕਿਸਤਾਨ ਪਹੁੰਚ ਚੁੱਕੀਆਂ ਹਨ । ਖਾਲਸਾ ਏਡ ਦੀਆਂ ਟੀਮਾਂ ਲੰਗਰ ਅਤੇ ਮੈਡੀਕਲ ਸਹੂਲਤਾਂ ਦੇ ਰਹੀਆਂ ਹਨ ।ਖਾਲਸਾ ਏਡ ਨੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ । ਜਿਸ ‘ਚ ਉਹ ਉੱਥੇ ਮੌਜੂਦ ਲੋਕਾਂ ਦੀ ਮਦਦ ਕਰ ਰਹੇ ਹਨ ।

khalsa Aid Image Source : instagram

ਹੋਰ ਪੜ੍ਹੋ :   ਹਰਭਜਨ ਮਾਨ ਨੂੰ ਵੀ ਹੈ ਫੋਨ ‘ਤੇ ਲੱਗੇ ਰਹਿਣ ਦੀ ਆਦਤ, ਕਿਹਾ ‘ਇਹ ਸਮਾਰਟ ਫੋਨ ਵੀ ਬੀਮਾਰੀ ਈ ਆ ਯਾਰ’
ਪਾਕਿਸਤਾਨ ‘ਚ ਆਏ ਹੜ੍ਹ  ਕਾਰਨ ਹਾਲਾਤ ਬੇਕਾਬੂ ਹੋ ਗਏ ਹਨ। ਹੜ੍ਹ ਦੇ ਕਾਰਨ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ ਅਤੇ ਇਸ ਦੇ ਕਾਰਨ ਇੱਕ ਹਜ਼ਾਰ ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੇ । ਹਾਲਾਤਾਂ ਨੂੰ ਵਿਗੜਦੇ ਵੇਖ ਕੇ ਸਰਕਾਰ ਨੇ ਐਂਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ।

khalsa Aid Image Source : Instagram

ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਮੁਤਾਬਕ ਦੇਸ਼ ‘ਚ ਜੂਨ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਸਿੰਧ ਸੂਬੇ ‘ਚ ਹੋਈਆਂ ਹਨ । ਖਾਲਸਾ ਏਡ ਦੇ ਵੱਲੋਂ ਪਾਕਿਸਤਾਨ ਦੇ ਲੋਕਾਂ ਦੀ ਕੀਤੀ ਜਾ ਰਹੀ ਮਦਦ ਦੀ ਤਾਰੀਫ ਕੀਤੀ ਜਾ ਰਹੀ ਹੈ ।

 

View this post on Instagram

 

A post shared by Khalsa Aid (UK) (@khalsa_aid)

You may also like