
ਖਤਰੋਂ ਕੇ ਖਿਲਾੜੀ ਸੀਜ਼ਨ 12 ( Khatron Ke Khiladi 12 ) ਖਤਮ ਹੋ ਚੁੱਕਿਆ ਹੈ । ਪਰ ਇਸੇ ਦੌਰਾਨ ਸ਼ੋਅ ‘ਚ ਬਤੌਰ ਪ੍ਰਤੀਭਾਗੀ ਸ਼ਾਮਿਲ ਹੋਣ ਵਾਲੀ ਕਨਿਕਾ ਮਾਨ (Kanika Mann) ਨੇ ਸ਼ੋਅ ਮੇਕਰਸ ‘ਤੇ ਗੰਭੀਰ ਇਲਜ਼ਾਮ ਲਗਾਏ ਹਨ । ਇਸ ਦੇ ਨਾਲ ਹੀ ਇਹ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਕਨਿਕਾ ਮਾਨ ਦਾ ਸ਼ੋਅ ਮੇਕਰਸ ਦੇ ਨਾਲ ਝਗੜਾ ਹੋ ਗਿਆ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਭਤੀਜੇ ਸਾਹਿਬਪ੍ਰਤਾਪ ਸਿੱਧੂ ਨੇ ਸਾਂਝੀ ਕੀਤੀ ਚਾਚੇ ਦੀ ਭਾਵੁਕ ਕਰ ਦੇਣ ਵਾਲੀ ਪੇਂਟਿੰਗ, ਇਨਸਾਫ਼ ਦੀ ਕੀਤੀ ਮੰਗ
ਕਨਿਕਾ ਮਾਨ ਨੇ ਸ਼ੋਅ ‘ਚ ਹਰ ਟਾਸਕ ਨੂੰ ਬੜੇ ਹੀ ਬਿਹਤਰੀਨ ਤਰੀਕੇ ਦੇ ਨਾਲ ਨਿਭਾਇਆ ਸੀ ਅਤੇ ਆਪਣੀ ਬਿਹਤਰੀਨ ਪਰਫਾਰਮੈਂਸ ਦੀ ਬਦੌਲਤ ਹੀ ਉਹ ਸੈਮੀ ਫਿਨਾਲੇ ‘ਚ ਜਗ੍ਹਾ ਬਣਾ ਪਾਈ ਸੀ । ਪਰ ਇਸ ਤੋਂ ਬਾਅਦ ਉਹ ਅੱਗੇ ਨਹੀਂ ਸੀ ਵਧ ਸਕੀ । ਜਿਸ ਤੋਂ ਬਾਅਦ ਰੋਹਿਤ ਸ਼ੈੱਟੀ ਦੇ ਗੁੱਸੇ ਦਾ ਸ਼ਿਕਾਰ ਵੀ ਉਸ ਨੂੰ ਹੋਣਾ ਪਿਆ ਸੀ । ਇਸੇ ਦੌਰਾਨ ਕਨਿਕਾ ਨੇ ਸੈਮੀ ਫਿਨਾਲੇ ਦੇ ਟਾਸਕ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।

ਹੋਰ ਪੜ੍ਹੋ : ਗਾਇਕ ਮਹਿਸੋਪੁਰੀਆ ਦਾ ਬਦਲ ਗਿਆ ਹੈ ਪੂਰਾ ਲੁੱਕ, ਸਿੱਖੀ ਸਰੂਪ ‘ਚ ਆਏ ਨਜ਼ਰ, ਕੁਝ ਸਾਲ ਪਹਿਲਾਂ ਇਸ ਤਰ੍ਹਾਂ ਆਉਂਦੇ ਸਨ ਨਜ਼ਰ
ਰੋਹਿਤ ਨੇ ਕਨਿਕਾ ‘ਤੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਉਹ ਸ਼ੋਅ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ । ਸ਼ੋਅ ਦਾ ਸਮਾਪਨ ਬੀਤੇ ਦਿਨੀਂ ਹੋ ਚੁੱਕਿਆ ਹੈ ਅਤੇ ਇਸ ਸ਼ੋਅ ਦੇ ਵਿਜੇਤਾ ਰਹੇ ਹਨ ਤੁਸ਼ਾਰ ਕਾਲੀਆ । ਜਿਨ੍ਹਾਂ ਨੇ 20 ਲੱਖ ਦੀ ਰਾਸ਼ੀ ਅਤੇ ਟਰਾਫੀ ਜਿੱਤੀ ਹੈ ।

ਕਨਿਕਾ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸ਼ਖਸੀਅਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਜਿਸ ਤੋਂ ਬਾਅਦ ਅਦਾਕਾਰਾ ਨੇ ਚੈਨਲ ਦੇ ਦਫ਼ਤਰ ਪਹੁੰਚ ਗਈ ਅਤੇ ਪ੍ਰੋਡਿਊਸਰ ਦੇ ਨਾਲ ਵੀ ਭਿੜ ਗਈ ।
View this post on Instagram