ਕਿਆਰਾ ਅਡਵਾਨੀ ਨੇ ਸਮੁੰਦਰ ਕਿਨਾਰੇ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਛੁੱਟੀਆਂ ਦਾ ਲੈ ਰਹੀ ਹੈ ਅਨੰਦ, ਦੇਖੋ ਵੀਡੀਓ

written by Lajwinder kaur | January 18, 2022

ਫ਼ਿਲਮ ਕਬੀਰ ਸਿੰਘ 'ਚ ਪ੍ਰੀਤੀ ਦਾ ਕਿਰਦਾਰ ਨਿਭਾ ਕੇ ਨੌਜਵਾਨਾਂ ਦਾ ਦਿਲ ਜਿੱਤਣ ਵਾਲੀ ਕਿਆਰਾ ਅਡਵਾਨੀ Kiara Advani  ਇਨ੍ਹੀਂ ਦਿਨੀਂ ਛੁੱਟੀਆਂ ਦੇ ਮੂਡ 'ਚ ਹੈ। ਆਪਣੀਆਂ ਧਮਾਕੇਦਾਰ ਤਸਵੀਰਾਂ ਅਤੇ ਵੀਡੀਓਜ਼ ਨਾਲ ਸੋਸ਼ਲ ਮੀਡੀਆ 'ਤੇ ਅਕਸਰ ਧਮਾਲ ਮਚਾਉਣ ਵਾਲੀ ਕਿਆਰਾ ਅਡਵਾਨੀ ਨੇ ਇਕ ਵਾਰ ਫਿਰ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਇਸ ਵਾਰ ਉਹ ਸਫੇਦ ਰੰਗ ਦੇ ਟੂ-ਪੀਸ 'ਚ ਬੀਚ 'ਤੇ ਨਜ਼ਰ ਆਈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

inside image of kiara advani hot pics image source instagram

ਕਿਆਰਾ ਨੇ ਸਮੁੰਦਰੀ ਕਿਨਾਰੇ ਦੀ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਕਿਆਰਾ ਦੀਆਂ ਹੌਟ ਅਦਾਵਾਂ ਦਰਸ਼ਕਾਂ ਦੇ ਦਿਲਾਂ ਉੱਤੇ ਕਹਿਰ ਢਾਹ ਰਹੀਆਂ ਹਨ।

ਹੋਰ ਪੜ੍ਹੋ : ਜਨਮਦਿਨ ‘ਤੇ ਗਾਇਕ ਕਰਨ ਔਜਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਗੀਤ ‘YKWIM’ ਦਾ ਤੋਹਫ਼ਾ, ਦੇਖੋ ਵੀਡੀਓ

ਇਸ ਵੀਡੀਓ 'ਚ ਕਿਆਰਾ ਕਦੇ ਸਮੁੰਦਰ ਦੇ ਵਿਚਕਾਰ ਕਿਸ਼ਤੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਅਤੇ ਕਦੇ ਸਮੁੰਦਰ ਦੇ ਖਾਰੇ ਪਾਣੀ 'ਚ ਆਪਣੇ ਵਾਲਾਂ ਨੂੰ ਗਿੱਲਾ ਕਰਕੇ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵੀਡੀਓ 'ਚ ਕਿਆਰਾ ਨੂੰ ਵਾਈਟ ਕਲਰ ਦੇ ਟੂ ਪੀਸ ‘ਚ ਸਮੁੰਦਰ ਕਿਨਾਰੇ ਰੇਤ 'ਤੇ ਦੌੜਦੇ ਹੋਈ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਕਿਆਰਾ ਦਾ ਲੁੱਕ ਕਾਫੀ ਸ਼ਾਨਦਾਰ ਨਜ਼ਰ ਆ ਰਿਹਾ ਹੈ। ਦਰਸ਼ਕਾਂ ਨੂੰ ਵੀ ਅਦਾਕਾਰਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਕਿਆਰਾ ਦੇ ਸਿਜ਼ਲਿੰਗ ਅਵਤਾਰ ਨੇ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਕਿਆਰਾ ਦੇ ਇਸ ਵੀਡੀਓ 'ਤੇ  ਸੱਤ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

Sidharth Malhotra and Kiara Advani leave for a vacation

ਹੋਰ ਪੜ੍ਹੋ :ਪ੍ਰਿਯੰਕਾ ਚੋਪੜਾ ਨੇ ਦੱਸਿਆ ਮੰਗਲਸੂਤਰ ਨਾਲ ਜੁੜੀ ਆਪਣੀਆਂ ਭਾਵਨਾਵਾਂ ਬਾਰੇ, ਵੀਡੀਓ ਸ਼ੇਅਰ ਕਰਕੇ ਦੱਸਿਆ ਮੰਗਲਸੂਤਰ ਨੂੰ ਪਹਿਲੀ ਵਾਰ ਪਹਿਣਨ ਦੇ ਅਹਿਸਾਸ ਨੂੰ

ਕਿਆਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਉਹ ਫਿਲਮ 'ਸ਼ੇਰਸ਼ਾਹ' 'ਚ ਨਜ਼ਰ ਆਈ ਸੀ, ਜਿਸ 'ਚ ਉਸ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਕਿਆਰਾ ਇਨ੍ਹੀਂ ਦਿਨੀਂ ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਹੈ। ਮਨੋਰੰਜਨ ਮੀਡੀਆ ਦੇ ਅਨੁਸਾਰ ਸਿਧਾਰਥ ਅਤੇ ਕਿਆਰਾ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।

 

View this post on Instagram

 

A post shared by KIARA (@kiaraaliaadvani)

You may also like